ਪੱਛਮੀ ਬੰਗਾਲ ਵਿਚ ਫਿਰ ਹੋਇਆ ਰਾਮਨੌਮੀ ਸ਼ੋਭਾਯਾਤਰਾ ''ਤੇ ਹਮਲਾ, ਕਈ ਪੁਲਸ ਮੁਲਾਜ਼ਮ ਜ਼ਖ਼ਮੀ; ਇੰਟਰਨੈੱਟ ਬੰਦ

Monday, Apr 03, 2023 - 05:45 AM (IST)

ਪੱਛਮੀ ਬੰਗਾਲ ਵਿਚ ਫਿਰ ਹੋਇਆ ਰਾਮਨੌਮੀ ਸ਼ੋਭਾਯਾਤਰਾ ''ਤੇ ਹਮਲਾ, ਕਈ ਪੁਲਸ ਮੁਲਾਜ਼ਮ ਜ਼ਖ਼ਮੀ; ਇੰਟਰਨੈੱਟ ਬੰਦ

ਪੱਛਮੀ ਬੰਗਾਲ (ਭਾਸ਼ਾ): ਪੱਛਮੀ ਬੰਗਾਲ ਵਿਚ ਹੁਗਲੀ ਜ਼ਿਲ੍ਹੇ ਦੇ ਰਿਸ਼ੜਾ ਵਿਚ ਐਤਵਾਰ ਸ਼ਾਮ ਰਾਮਨੌਮੀ ਸ਼ੋਭਾਯਤਰਾ ਦੌਰਾਨ 2 ਸਮੂਹਾਂ ਵਿਚ ਸੰਘਰਸ਼ ਹੋ ਗਿਆ। ਇਸ ਤੋਂ ਬਾਅਦ ਕਈ ਥਾਵਾਂ 'ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਬਾਰੇ ਵਿਦੇਸ਼ ਮੰਤਰੀ ਸਖ਼ਤ; ਕਿਹਾ, "ਕੌਮੀ ਝੰਡੇ ਦਾ ਅਪਮਾਨ ਮਨਜ਼ੂਰ ਨਹੀਂ"

ਪੁਲਸ ਨੇ ਦੱਸਿਆ ਕਿ ਰਿਸ਼ੜਾ ਥਾਣਾ ਖੇਤਰ ਵਿਚ ਰਾਮਨੌਮੀ ਮੌਕੇ 2 ਸ਼ੋਭਾਯਾਤਰਾ ਕੱਢੀਆਂ ਗਈਆਂ ਤੇ ਦੂਜੀ ਸ਼ੋਭਾਯਾਤਰਾ 'ਤੇ ਜੀ.ਟੀ. ਰੋਡ ਸਥਿਤ ਵੈਲਿੰਗਟਨ ਜੂਟ ਮਿਲ ਮੋੜ ਦੇ ਨੇੜੇ ਸ਼ਾਮ ਤਕਰੀਬਨ ਸਵਾ 6 ਵਜੇ ਹਮਲਾ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਹਿੰਸਾ ਵਿਚ ਕੁੱਝ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸ਼ੋਭਾਯਤਰਾ ਵਿਚ ਸ਼ਾਮਲ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਦਿਲੀਪ ਘੋਸ਼ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਰਿਸ਼ੜਾ ਥਾਣਾ ਖੇਤਰ ਵਿਚ ਜੀ.ਟੀ. ਰੋਡ 'ਤੇ ਇਹ ਘਟਨਾ ਵਾਪਰੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮਹੇਸ਼ ਵਿਚ ਲੋਕ ਸੋਭਾਯਾਤਰਾ ਦੇ ਨਾਲ ਜਗਨਨਾਥ ਮੰਦਰ ਜਾ ਰਹੇ ਸਨ, ਉਸੇ ਦੌਰਾਨ ਉਨ੍ਹਾਂ 'ਤੇ ਪਥਰਾਅ ਹੋਇਆ। 

ਇਹ ਖ਼ਬਰ ਵੀ ਪੜ੍ਹੋ - ਭਲਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੰਘ ਸਿੱਧੂ

ਘੋਸ਼ ਨੇ ਕਿਹਾ ਕਿ ਭਾਜਪਾ ਦੇ ਪੁਰਸੁਰਾਹ ਤੋਂ ਵਿਧਾਇਕ ਬਿਮਾਨ ਘੋਸ਼ ਪਥਰਾਅ ਵਿਚ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ, "ਸ਼ੋਭਾਯਾਤਰਾ ਵਿਚ ਕਈ ਔਰਤਾਂ ਤੇ ਬੱਚੇ ਭਗਵਾ ਝੰਡਾ ਲੈ ਕੇ ਚੱਲ ਰਹੇ ਸਨ। ਅਚਾਨਕ, ਸੜਕ ਦੇ ਇਕ ਪਾਸਿਓਂ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ। ਪਥਰਾਅ ਵਿਚ ਕਈ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਮੈਨੂੰ ਹੋਰ ਕੁੱਝ ਆਗੂਆਂ ਨੂੰ ਬਚਾ ਕੇ ਉੱਥੋਂ ਕੱਢ ਲਿਆ ਗਿਆ। ਕੁੱਝ ਦੇਰ ਤਮਾਸ਼ਾ ਦੇਖਣ ਤੋਂ ਬਾਅਦ ਪੁਲਸ ਨੇ ਆਖ਼ਿਰਕਾਰ ਹੰਗਾਮਾ ਕਰਨ ਤੋਂ ਬਾਅਦ ਕਾਬੂ ਕਰ ਲਿਆ।"

ਇਹ ਖ਼ਬਰ ਵੀ ਪੜ੍ਹੋ - IPL 2023: ਕੋਹਲੀ ਤੇ ਡੂ ਪਲੇਸੀ ਦੇ ਤੂਫ਼ਾਨ 'ਚ ਉੱਡੀ MI, RCB ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸਫ਼ਰ

ਚੰਦਨਨਗਰ ਥਾਣੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਘਰਸ਼ ਸ਼ਾਮ ਕਰੀਬ ਸਵਾ 6 ਵਜੇ ਸ਼ੁਰੂ ਹੋਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੜ ਸੰਘਰਸ਼ ਭੜਕਣ ਤੋਂ ਰੋਕਣ ਲਈ ਫ਼ਿਲਹਾਲ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਸ਼ੋਭਾਯਾਤਰਾ 'ਤੇ ਹਮਲਾ ਹੋਇਆ, ਇਸ ਵਿਚ ਮੋਦਿਨੀਪੁਰ ਦੇ ਸੰਸਦ ਮੈਂਬਰ ਦਿਲੀਪ ਘੋਸ਼ ਤੇ ਪੁਰਸੁਰਾਹ ਦੇ ਵਿਧਾਇਕ ਬਿਮਾਨ ਘੋਸ਼ ਮੌਜੂਦ ਸਨ। ਇਹ ਆਪਣੇ ਰਾਹ ਤੋਂ ਗੁਜ਼ਰ ਰਹੀ ਸੀ, ਜਦੋਂ ਇਕ ਸਮੂਹ ਨੇ ਇਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਸਥਿਤੀ ਨਾਲ ਨਜਿੱਠਣ ਲਈ ਤਤਕਾਲ ਕਦਮ ਚੁੱਕੇ ਗਏ, ਜਿਸ ਨਾਲ ਸਥਿਤੀ ਹੁਣ ਕਾਬੂ ਵਿਚ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।  ਰਿਸ਼ੜਾ ਵਾਰਡ 1-5 ਤੇ ਸੇਰਾਮਪੁਰ ਦੇ ਵਾਰਡ 24 ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਉਨ੍ਹਾਂ ਇਲਾਕਿਆਂ ਦੇ ਕੁੱਝ ਹਿੱਸਿਆਂ ਵਿਚ ਸੋਮਵਾਰ ਰਾਤ 10 ਵਜੇ ਤਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ

ਰਮਜ਼ਾਨ ਦੇ ਮਹੀਨੇ ਰਾਮਨੌਮੀ ਸ਼ੋਭਾਯਤਰਾ ਕੱਢਣ 'ਤੇ ਕਿਉਂ ਅੜੇ : TMC

ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਜੈਪ੍ਰਕਾਸ਼ ਮਜੂਮਦਾਰ ਨੇ ਕਿਹਾ ਕਿ ਉਹ ਲੋਕ ਰਮਜ਼ਾਨ ਦੇ ਪਾਕਿ ਮਹੀਨੇ ਵਿਚ ਰਾਮਨੌਮੀ ਦੀ ਸ਼ੋਭਾਯਾਤਰਾ ਕੱਢਣ 'ਤੇ ਕਿਉਂ ਅੜੇ ਹੋਏ ਹਨ? ਰਾਮਨੌਮੀ ਦੀ ਸ਼ੋਭਾਯਾਤਰਾ ਦੋ ਦਿਨ ਬਾਅਦ ਕਿਉਂ ਕੱਢੀ ਗਈ? ਭਾਜਪਾ ਸਿਆਸੀ ਲਾਹੇ ਲਈ ਬੰਗਾਲ ਵਿਚ ਦੰਗੇ ਕਰਵਾਉਣਾ ਚਾਹੁੰਦੀ ਹੈ। ਉਹ ਕੁੱਝ ਸੰਵੇਦਨਸ਼ੀਲ ਇਲਾਕਿਆਂ ਵਿਚ ਧਾਰਮਿਕ ਸ਼ੋਭਾਯਤਰਾ ਕੱਢ ਕੇ ਸਮੱਸਿਆ ਖੜ੍ਹੀ ਕਰਨੀ ਚਾਹੁੰਦੀ ਹੈ ਤਾਂ ਜੋ ਅਜਿਹੇ ਹਾਲਾਤ ਪੈਦਾ ਕਰ ਕੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਜਾ ਸਕੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News