ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਦੇ ਦਫ਼ਤਰ 'ਤੇ ਹਮਲਾ, ਕੀਤੀ ਭੰਨ-ਤੋੜ

Sunday, Feb 05, 2023 - 09:03 PM (IST)

ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਦੇ ਦਫ਼ਤਰ 'ਤੇ ਹਮਲਾ, ਕੀਤੀ ਭੰਨ-ਤੋੜ

ਨੈਸ਼ਨਲ ਡੈਸਕ : ਪਾਲਿਕਾ ਵਿਹਾਰ ਵਿਖੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਦੇ ਦਫ਼ਤਰ 'ਤੇ ਅੱਜ ਸ਼ੱਕੀ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜਦੋਂ ਦਫ਼ਤਰ 'ਤੇ ਹਮਲਾ ਹੋਇਆ ਸ਼ਾਂਡਿਲਿਆ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਆਏ ਹੋਏ ਸਨ। ਗਵਰਨਰ ਹਾਊਸ ਦੇ ਬਾਹਰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਂਡਿਲਿਆ ਨੂੰ ਹਮਲੇ ਦੀ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚਾਚੇ ਨੇ ਕੀਤਾ ਭਤੀਜੇ ਦਾ ਕਤਲ

ਸੂਚਨਾ ਮਿਲਦੇ ਹੀ ਅੰਬਾਲਾ ਪੁਲਸ ਦੇ ਸਾਰੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਪੁਲਸ ਹਰ ਪਹਿਲੂ ਨੂੰ ਦੇਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਵੀਰੇਸ਼ ਸ਼ਾਂਡਿਲਿਆ ਨੇ ਲੰਬੇ ਸਮੇਂ ਤੋਂ ਖਾਲਿਸਤਾਨੀ ਅੱਤਵਾਦੀਆਂ ਸਮੇਤ ਪਾਕਿਸਤਾਨੀ ਅੱਤਵਾਦੀਆਂ, ਗੈਂਗਸਟਰਾਂ, ਭੂ-ਮਾਫੀਆ ਦੇ ਖਿਲਾਫ਼ ਮੁਹਿੰਮ ਚਲਾਈ ਹੋਈ ਹੈ। ਸ਼ਾਂਡਿਲਿਆ ਅਕਸਰ ਦੁਪਹਿਰ ਸਮੇਂ ਆਪਣੇ ਦਫ਼ਤਰ 'ਚ ਮੌਜੂਦ ਹੁੰਦੇ ਹਨ। ਸ਼ਾਂਡਿਲਿਆ ਨੇ 4 ਦਸੰਬਰ 2022 ਨੂੰ ਆਪਣੇ 'ਤੇ ਹਮਲਾ ਹੋਣ ਦਾ ਖਦਸ਼ਾ ਜਤਾਇਆ ਸੀ। ਸ਼ਾਂਡਿਲਿਆ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਅੰਬਾਲਾ ਸਿਟੀ ਥਾਣੇ ਵਿੱਚ ਦਰਜਨਾਂ ਕੇਸ ਵੀ ਦਰਜ ਹਨ।

PunjabKesari

ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਅੰਬਾਲਾ ਪੁਲਸ ਨੂੰ ਵੀਰੇਸ਼ ਸ਼ਾਂਡਿਲਿਆ ਦੇ ਘਰ ਅਤੇ ਦਫ਼ਤਰ 'ਤੇ 24 ਘੰਟੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। ਸ਼ਾਂਡਿਲਿਆ ਕੋਲ ਸਿਰਫ਼ ਦੋ ਸੁਰੱਖਿਆ ਕਰਮਚਾਰੀ ਹਨ ਜੋ ਉਨ੍ਹਾਂ ਦੇ ਨਾਲ ਹੁੰਦੇ ਹਨ। ਪਰਿਵਾਰ ਜਾਂ ਰਿਹਾਇਸ਼ ਲਈ ਪੁਲਸ ਵੱਲੋਂ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਸ਼ਾਂਡਿਲਿਆ ਦੇ ਦਫ਼ਤਰ ਦੇ ਬਾਹਰ ਨਾ ਤਾਂ ਪੀ.ਸੀ.ਆਰ ਅਤੇ ਨਾ ਹੀ ਕੋਈ ਪੁਲਸ ਰਾਈਡਰ ਸੀ।ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਿਤੇ ਨਾ ਕਿਤੇ ਪੁਲਸ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ।

ਇਹ ਵੀ ਪੜ੍ਹੋ : UP ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਵਿਅਕਤੀ ਬਣ ਗਿਆ ਵੱਡਾ ਨਸ਼ਾ ਤਸਕਰ, ਚੜ੍ਹਿਆ ਪੁਲਸ ਅੜਿੱਕੇ

ਇਸ ਮੌਕੇ ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਖਾਲਿਸਤਾਨ ਖਿਲਾਫ਼ ਉਹਨਾਂ ਦੀ ਮੁਹਿੰਮ ਜਾਰੀ ਰਹੇਗੀ ਅਤੇ ਜਦੋਂ ਵੀ ਉਹਨਾਂ ਦੀ ਮੌਤ ਆਵੇ ਤਾਂ ਅੱਤਵਾਦ ਵਿਰੁੱਧ ਲੜਦੇ ਅੱਤਵਾਦੀਆਂ ਦੀ ਗੋਲੀ ਜਾਂ ਬੰਬ ਨਾਲ ਆਵੇ। ਉਹਨਾਂ ਅੰਬਾਲਾ ਪੁਲਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਹਮਲਾਵਰ ਕਿਸ ਦੇ ਕਹਿਣ 'ਤੇ ਆਏ ਸਨ। ਸ਼ਾਂਡਿਲਿਆ ਦੀ ਰਿਹਾਇਸ਼ ਨੇੜੇ ਸਥਿਤ ਦਫ਼ਤਰ ਕੋਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕੰਮ ਕਰਦੇ ਹਨ ਪਰ ਅੱਜ ਹਮਲੇ ਦੌਰਾਨ ਸ਼ਾਂਡਿਲਿਆ ਦਾ ਦਫ਼ਤਰ ਬੰਦ ਸੀ। ਸ਼ਾਂਡਿਲਿਆ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਅੱਤਵਾਦ ਦੇ ਖਿਲਾਫ਼ ਆਖਰੀ ਸਾਹ ਤੱਕ ਲੜਦੇ ਰਹਿਣਗੇ।

PunjabKesari

ਦੂਜੇ ਪਾਸੇ ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ ਅਤੇ ਹੁਣ ਉਹ ਫਿਰ ਤੋਂ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਦਫ਼ਤਰ ਅਤੇ ਰਿਹਾਇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਨਗੇ।


author

Mandeep Singh

Content Editor

Related News