ਪੱਛਮੀ ਬੰਗਾਲ 'ਚ ਹਿੰਸਾ ਅਤੇ ਅੱਤਵਾਦ ਦਾ ਮਾਹੌਲ, ਸੁਰੱਖਿਆ ਬਲਾਂ ਦੀ ਹੋਵੇ ਤਾਇਨਾਤੀ: ਕੈਲਾਸ਼ ਵਿਜੇਵਰਗੀਏ

Sunday, Dec 13, 2020 - 10:53 PM (IST)

ਪੱਛਮੀ ਬੰਗਾਲ 'ਚ ਹਿੰਸਾ ਅਤੇ ਅੱਤਵਾਦ ਦਾ ਮਾਹੌਲ, ਸੁਰੱਖਿਆ ਬਲਾਂ ਦੀ ਹੋਵੇ ਤਾਇਨਾਤੀ: ਕੈਲਾਸ਼ ਵਿਜੇਵਰਗੀਏ

ਨਵੀਂ ਦਿੱਲੀ - ਪੱਛਮੀ ਬੰਗਾਲ ਵਿੱਚ ਇੱਕ ਰਾਜਨੀਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਂਦੇ ਹੋਏ ਪੱਥਰ ਅਤੇ ਇੱਟਾਂ ਦੀ ਵਰਖਾ ਦਾ ਸਾਹਮਣਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਸੂਬੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਨੂੰ ਤੁਰੰਤ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਕਿਹਾ, ਉੱਥੇ ਰਾਜਨੀਤਕ ਹਿੰਸਾ ਅਤੇ ਅੱਤਵਾਦ ਦੇ ਮੌਜੂਦਾ ਮਾਹੌਲ ਨੂੰ ਖ਼ਤਮ ਕਰਨ ਲਈ ਸੂਬੇ ਵਿੱਚ ਕੇਂਦਰੀ ਬਲਾਂ ਨੂੰ ਤੁਰੰਤ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਵਿਜੇਵਰਗੀਏ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਸੁਪਰੀਮੋ ਮਮਤਾ ਬੈਨਰਜੀ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੈਰਾਂ ਹੇਠਾਂ ਦੀ ਜ਼ਮੀਨ ਖਿਸਕ ਗਈ ਹੈ ਅਤੇ ਇਸ ਲਈ ਉਹ ਹਿੰਸਾ ਦੇ ਜ਼ੋਰ 'ਤੇ ਸੂਬੇ ਦੀ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ।
107 ਸਾਲ ਪੁਰਾਣੀ ਰੇਲ ਸੇਵਾ, ਕਿਰਾਇਆ ਸਿਰਫ਼ 15 ਰੁਪਏ, ਹਮੇਸ਼ਾ ਲਈ ਬੰਦ

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਅਗਲੇ ਸਾਲ ਹੋਣ ਵਾਲੀ ਵਿਧਾਨਸਭਾ ਚੋਣਾਂ ਲਈ ਰਾਜਨੀਤਕ ਪਾਰਟੀਆਂ ਨੇ ਕਮਰ ਕੱਸ ਲਈ ਹੈ। ਬੀਜੇਪੀ ਨੇ ਹੁਣੇ ਤੋਂ ਆਪਣੇ ਰਾਜਨੀਤਕ ਪ੍ਰੋਗਰਾਮਾਂ ਵਿੱਚ ਪੂਰੀ ਤਾਕਤ ਲਗਾ ਦਿੱਤੀ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਦਿੱਲੀ ਤੋਂ ਕਈ ਬੀਜੇਪੀ ਦਿੱਗਜ ਨੇਤਾ ਪੱਛਮੀ ਬੰਗਾਲ ਪੁੱਜੇ ਹਨ, ਹਾਲ ਹੀ ਵਿੱਚ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਦੋ ਦਿਨਾਂ ਦੌਰੇ 'ਤੇ ਕੋਲਕਾਤਾ ਪੁੱਜੇ ਸਨ। ਜੇ.ਪੀ. ਨੱਡਾ ਅਤੇ ਕੈਲਾਸ਼ ਵਿਜੇਵਰਗੀਏ ਦੇ ਕਾਫਿਲੇ 'ਤੇ ਇੱਕ ਹੀ ਦਿਨ ਪੱਥਰਬਾਜੀ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਤੋਂ ਬੀਜੇਪੀ ਨੇ ਮਮਤਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਗ੍ਰਿਫਤਾਰ, ਡੇਅਰੀ ਘਪਲੇ ਦਾ ਦੋਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


author

Inder Prajapati

Content Editor

Related News