ਪੰਜਾਬ 'ਚ ਅਸਿਸਟੈਂਟ ਪ੍ਰੋਫੈਸਰ ਬਣਨ ਦਾ ਬਿਹਤਰੀਨ ਮੌਕਾ, ਜਲਦੀ ਕਰੋ ਅਪਲਾਈ
Friday, Mar 21, 2025 - 09:38 AM (IST)

ਨਵੀਂ ਦਿੱਲੀ- ਅਸਿਸਟੈਂਟ ਪ੍ਰੋਫੈਸਰ ਬਣਨ ਦਾ ਸੁਨਹਿਰੀ ਮੌਕਾ ਹੈ। ਦਰਅਸਲ IIT ਰੋਪੜ ਨੇ ਅਸਿਸਟੈਂਟ ਪ੍ਰੋਫੈਸਰ ਗ੍ਰੇਡ-1 ਅਤੇ ਗ੍ਰੇਡ-II ਦੇ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਫਾਰਮ ਭਰਨ ਦੀ ਪ੍ਰਕਿਰਿਆ IIT ਦੀ ਅਧਿਕਾਰਤ ਵੈੱਬਸਾਈਟ 'ਤੇ ਚੱਲ ਰਹੀ ਹੈ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਜਮਾਂ ਕਰਨ ਦੀ ਆਖਰੀ ਤਾਰੀਖ਼ 30 ਮਾਰਚ 2025 ਹੈ।
ਯੋਗਤਾ
IIT ਰੋਪੜ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਲਈ ਇਹ ਭਰਤੀ ਜਾਰੀ ਕੀਤੀ ਹੈ। ਅਸਿਸਟੈਂਟ ਪ੍ਰੋਫੈਸਰ ਗ੍ਰੇਡ I ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਚੰਗੇ ਅਕਾਦਮਿਕ ਰਿਕਾਰਡ ਦੇ ਨਾਲ PhD ਡਿਗਰੀ ਹੋਣੀ ਚਾਹੀਦੀ ਹੈ। ਇਸ 'ਚ B.Tech/CSE/EE/ECE/Math and Computing/B.Sc/Sc/ਕੰਪਿਊਟਰ ਸਾਇੰਸ, AI ਅਤੇ ML/ਡੇਟਾ ਸਾਇੰਸ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਲਈ ਅਧਿਆਪਨ ਦਾ ਘੱਟੋ-ਘੱਟ 3 ਸਾਲ ਦਾ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ। ਜਦੋਂ ਕਿ ਅਸਿਸਟੈਂਟ ਪ੍ਰੋਫੈਸਰ ਗ੍ਰੇਡ-II ਲਈ ਉਹ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ ਜਿਨ੍ਹਾਂ ਕੋਲ PhD ਤੋਂ ਬਾਅਦ ਕੰਮ ਦਾ ਤਜਰਬਾ ਨਹੀਂ ਹੈ।
ਤਨਖ਼ਾਹ
ਅਸਿਸਟੈਂਟ ਪ੍ਰੋਫੈਸਰ ਗ੍ਰੇਡ-I ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 1,01,500 - 1,67,400 ਰੁਪਏ (ਲੈਵਲ-12) ਤੱਕ ਤਨਖਾਹ ਮਿਲੇਗੀ। ਜਦੋਂ ਕਿ ਗ੍ਰੇਡ II ਸਹਾਇਕ ਪ੍ਰੋਫੈਸਰ ਨੂੰ ਲੈਵਲ-10 (57,700-98200) ਅਨੁਸਾਰ 70,900/- ਰੁਪਏ ਤੱਕ ਤਨਖਾਹ ਮਿਲੇਗੀ। ਇਸ ਵਿਚ ਸਮੇਂ-ਸਮੇਂ 'ਤੇ ਵਾਧਾ ਵੀ ਹੋਵੇਗਾ। ਤਨਖ਼ਾਹ ਤੋਂ ਇਲਾਵਾ ਉਮੀਦਵਾਰਾਂ ਨੂੰ ਮੈਡੀਕਲ ਸਹੂਲਤ, ਪੁਨਰਵਾਸ ਦੇ ਖਰਚੇ, ਟੈਲੀਫੋਨ ਬਿੱਲ, ਪੇਸ਼ੇਵਰ ਭੱਤਾ, ਰਿਹਾਇਸ਼ ਦੀ ਸਹੂਲਤ ਵਰਗੇ ਭੱਤੇ ਵੀ ਮਿਲਣਗੇ।
ਚੋਣ ਪ੍ਰਕਿਰਿਆ
IIT ਰੋਪੜ ਦੀ ਇਸ ਭਰਤੀ 'ਚ ਕੋਈ ਵੀ ਅਰਜ਼ੀ ਈਮੇਲ ਜਾਂ ਹਾਰਡ ਕਾਪੀ ਰਾਹੀਂ ਸਵੀਕਾਰ ਨਹੀਂ ਕੀਤੀ ਜਾਵੇਗੀ। ਅਰਜ਼ੀ ਦੌਰਾਨ ਉਮੀਦਵਾਰਾਂ ਨੂੰ ਬੀ.ਟੈਕ, ਐਮ.ਐਸ.ਸੀ., ਪੀ.ਐਚ.ਡੀ., ਆਦਿ ਦੀਆਂ ਮਾਰਕ ਸ਼ੀਟਾਂ ਅਤੇ ਡਿਗਰੀ ਆਦਿ ਦੀ PDF ਫਾਈਲ ਅਪਲੋਡ ਕਰਨੀ ਪਵੇਗੀ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਦਸਤਾਵੇਜ਼ਾਂ ਦੀ ਤਸਦੀਕ, ਸੈਮੀਨਾਰ ਵਿਚ ਸ਼ਾਮਲ ਹੋਣ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।