ਵਿਧਾਨ ਸਭਾ ''ਚ ਨੀਲਮ ਮਿਸ਼ਰਾ ਨੇ ਆਪਣੀ ਹੀ ਸਰਕਾਰ ਨੂੰ ਕੀਤਾ ਕਟਹਿਰੇ ''ਚ ਖੜ੍ਹਾ
Wednesday, Jun 27, 2018 - 10:06 AM (IST)

ਭੋਪਾਲ — ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ਦੀ ਸੇਮਰੀਆ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਨੀਲਮ ਮਿਸ਼ਰਾ ਨੇ ਵਿਧਾਨ ਸਭਾ 'ਚ ਆਪਣੀ ਹੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਏ ਦਿਨ ਪੁਲਸ ਸਾਡੇ ਘਰ ਆ ਜਾਂਦੀ ਹੈ, ਮੇਰੇ ਪਤੀ ਦਾ ਕਦੇ ਵੀ ਐਨਕਾਊਂਟਰ ਕੀਤਾ ਜਾ ਸਕਦਾ ਹੈ। ਸਦਨ ਤੋਂ ਬਾਹਰ ਉਨ੍ਹਾਂ ਕਿਹਾ ਕਿ ਮੰਤਰੀ ਰਾਜਿੰਦਰ ਸ਼ੁਕਲਾ ਦੇ ਇਸ਼ਾਰੇ 'ਤੇ ਪੁਲਸ ਪ੍ਰੇਸ਼ਾਨ ਕਰ ਰਹੀ ਹੈ।
ਦੱਸ ਦੇਈਏ ਕਿ ਵਿਧਾਇਕ ਨੀਲਮ ਮਿਸ਼ਰਾ ਦੇ ਪਤੀ ਅਭੈ ਮਿਸ਼ਰਾ ਵੀ ਭਾਜਪਾ ਨੇਤਾ ਹੀ ਸਨ ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ। ਵਿਧਾਇਕ ਨੀਲਮ ਮਿਸ਼ਰਾ ਨੇ ਸਦਨ 'ਚ ਖੜ੍ਹੇ ਹੋ ਕੇ ਕਿਹਾ ਕਿ ਕ੍ਰਿਪਾ ਕਰ ਕੇ ਮੈਨੂੰ ਬੋਲਣ ਦਿਓ, ਅੱਗੇ ਆਉੁਣ ਦਿਓ, ਨਾ ਮੈਂ ਅੱਗੇ ਤੋਂ ਸਦਨ 'ਚ ਬੋਲਾਂਗੀ ਅਤੇ ਨਾ ਹੀ ਚੋਣ ਲੜਾਂਗੀ।