ਪੰਜ ਰਾਜਾਂ ''ਚ ਇਕੋ ਵੇਲੇ ਵਿਧਾਨ ਸਭਾ ਚੋਣਾਂ ਕਰਾ ਸਕਦਾ ਹੈ ਚੋਣ ਕਮਿਸ਼ਨ

Thursday, Sep 13, 2018 - 04:48 PM (IST)

ਨਵੀਂ ਦਿੱਲੀ— ਚੋਣ ਕਮਿਸ਼ਨ ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ, ਛੱਤੀਸਗੜ੍ਹ ਤੇ ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਇਕੋ ਵੇਲੇ ਕਰਾਉਣ ਦੀਆਂ ਸੰਭਾਵਨਾਵਾਂ 'ਤੇ ਗੌਰ ਕਰ ਰਿਹਾ ਹੈ। ਪੰਜ ਰਾਜਾਂ 'ਚ ਚੋਣ ਪ੍ਰੀਕ੍ਰਿਆ ਦਸੰਬਰ ਦੇ ਦੂਜੇ ਹਫਤੇ ਤਕ ਪੂਰੀ ਹੋ ਸਕਦੀ ਹੈ। ਚੋਣ ਕਮਿਸ਼ਨ ਦੇ ਇਕ ਵਿਸ਼ੇਸ਼ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਪੁਰਾਣੇ ਚੁਣਾਵੀ ਕਾਰਜਕ੍ਰਮ ਨੂੰ ਦੇਖਦਿਆਂ ਛੱਤੀਸਗੜ੍ਹ 'ਚ ਦੋ ਪੜਾਵਾਂ 'ਚ ਵੋਟਿੰਗ ਹੋ ਸਕਦੀ ਹੈ, ਜਦਕਿ ਹੋਰ ਰਾਜਾਂ 'ਚ ਇਕ ਪੜਾਅ 'ਚ ਹੀ ਵੋਟਿੰਗ ਸੰਪੰਨ ਹੋ ਸਕਦੀ ਹੈ। ਤੇਲੰਗਾਨਾ 'ਚ ਵਿਧਾਨਸਭਾ ਚੋਣਾਂ ਕਰਾਉਣ ਦੀਆਂ ਤਿਆਰੀਆਂ ਤੇਜ਼ ਕਰਦੇ ਹੋਏ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ 8 ਅਕਤੂਬਰ ਨੂੰ ਅੰਤਿਮ ਵੋਟਿੰਗ ਸੂਚੀ ਪ੍ਰਕਾਸ਼ਿਤ ਹੋਵੇਗੀ। ਕਮਿਸ਼ਨ ਨੇ ਰਾਜ ਵਿਧਾਨ ਸਭਾ ਨੂੰ ਸਮੇਂ ਤੋਂ ਪਹਿਲਾਂ ਭੰਗ ਕੀਤੇ ਜਾਣ ਵਿਚ ਵੋਟਰ ਸੂਚੀ 'ਚ ਸੋਧ ਦੀ ਪ੍ਰਕ੍ਰਿਆ ਰੋਕ ਦਿੱਤੀ ਸੀ। 8 ਸਤੰਬਰ ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ, ਇਸਦਾ ਮਤਲਬ ਇਹ ਹੋਇਆ ਕਿ ਇਸ ਮਿਤੀ ਦੇ ਬਾਅਦ ਕਿਸੇ ਵੀ ਸਮੇਂ ਚੋਣਾਂ ਹੋ ਸਕਦੀਆਂ ਹਨ। ਨਵੀਂ ਵੋਟਿੰਗ ਸੂਚੀ ਸਾਹਮਣੇ ਆਉਣ ਦੇ ਬਾਅਦ ਕਮਿਸ਼ਨ ਕਾਨੂੰਨੀ ਰੂਪ ਨਾਲ ਚੁਣਾਵੀ ਕਾਰਜਕ੍ਰਮ ਘੋਸ਼ਿਤ ਕਰਨ ਲਈ ਤਿਆਰ ਹੋਵੇਗਾ।


Related News