ਵਿਧਾਨ ਸਭਾ ਚੋਣਾਂ: ਨਗਾਲੈਂਡ ਅਤੇ ਮੇਘਾਲਿਆ ''ਚ ਸਖ਼ਤ ਸੁਰੱਖਿਆ ਦਰਮਿਆਨ ਵੋਟਿੰਗ ਜਾਰੀ

02/27/2023 10:21:42 AM

ਨੈਸ਼ਨਲ ਡੈਸਕ- ਨਾਗਾਲੈਂਡ ਅਤੇ ਮੇਘਾਲਿਆ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸੋਮਵਾਰ ਸਵੇਰੇ 7 ਵਜੇ ਤੋਂ ਜਾਰੀ ਹੈ। ਨਾਗਾਲੈਂਡ ਦੀ 60 ਮੈਂਬਰੀ ਵਿਧਾਨ ਸਭਾ ਲਈ ਵੋਟਿੰਗ ਹੋ ਰਹੀ ਹੈ, ਜਦਕਿ ਮੇਘਾਲਿਆ ਵਿਧਾਨ ਸਭਾ ਦੀਆਂ 59 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਦੋਵਾਂ ਸੂਬਿਆਂ 'ਚ ਸਖ਼ਤ ਸੁਰੱਖਿਆ ਦੇ ਵਿਚਕਾਰ ਲੋਕ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ।

ਨਗਾਲੈਂਡ
60 ਮੈਂਬਰੀ ਵਿਧਾਨ ਸਭਾ ਦੀਆਂ ਸੀਟਾਂ ਲਈ 4 ਔਰਤਾਂ ਅਤੇ 19 ਆਜ਼ਾਦ ਉਮੀਦਵਾਰਾਂ ਸਮੇਤ 183 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜ਼ੁਨਹੇਬੋਟੋ ਜ਼ਿਲ੍ਹੇ ਦੀ ਅਕੁਲੁਟੋ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਕਾਜ਼ੇਟੋ ਕਿਨਮੀ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਸੱਤਾਧਾਰੀ ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਐੱਨ. ਡੀ. ਪੀ. ਪੀ) ਅਤੇ ਭਾਜਪਾ ਸੀਟਾਂ ਦੀ ਵੰਡ ਦੇ ਪ੍ਰਬੰਧ ਵਿਚ ਕ੍ਰਮਵਾਰ 40 ਅਤੇ 20 ਸੀਟਾਂ 'ਤੇ ਚੋਣ ਲੜ ਰਹੀਆਂ ਹਨ।

ਮੇਘਾਲਿਆ
ਮੇਘਾਲਿਆ ਵਿਚ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਸੂਬੇ ਦੀਆਂ 60 'ਚੋਂ 59 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਉਮੀਦਵਾਰਾਂ ਵਿਚੋਂ ਇਕ ਦਾ ਦਿਹਾਂਤ ਹੋਣ ਕਾਰਨ ਸੋਹੀਯੋਨਗ ਚੋਣ ਖੇਤਰ 'ਚ ਵੋਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਵਿਧਾਨ ਸਭਾ ਚੋਣਾਂ ਲਈ 36 ਔਰਤਾਂ ਸਮੇਤ ਕੁੱਲ 369 ਉਮੀਦਵਾਰ ਮੈਦਾਨ ਵਿੱਚ ਹਨ। 21.4 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।


Tanu

Content Editor

Related News