5 ਸੂਬਿਆਂ ਦੇ ਚੋਣ ਨਤੀਜਿਆਂ ’ਤੇ ਰਾਹੁਲ ਗਾਂਧੀ ਬੋਲੇ- ਹਾਰ ਤੋਂ ਸੀਖ ਲਵਾਂਗੇ

Thursday, Mar 10, 2022 - 04:26 PM (IST)

ਨਵੀਂ ਦਿੱਲੀ– ਵੋਟਾਂ  ਦੀ ਗਿਣਤੀ ਦੇ ਰੁਝਾਨਾਂ ਤੋਂ ਸੂਬਿਆਂ ’ਚ ਪਾਰਟੀਆਂ ਦੀ ਹਾਰ-ਜਿੱਤ ਦੀ ਤਸਵੀਰ ਸਾਫ ਹੁੰਦੀ ਹੈ। ਇਸ ਤੋਂ ਪਤਾ ਲੱਗਾ ਹੈ ਕਿ ਭਾਜਪਾ ਪਾਰਟੀ ਯੂ. ਪੀ., ਉਤਰਾਖੰਡ, ਮਣੀਪੁਰ ਅਤੇ ਗੋਆ ’ਚ ਫਿਰ ਤੋਂ ਜਿੱਤ ਹਾਸਲ ਕਰਨ ਲਈ ਤਿਆਰ ਹੈ, ਜਿਸ ’ਤੇ ਉਹ ਸ਼ਾਸਨ ਕਰ ਰਹੀ  ਸੀ। ਉੱਥੇ ਹੀ ਕਾਂਗਰਸ ਪੰਜਾਬ ’ਚ ਹਾਰ ਚੁੱਕੀ ਹੈ ਅਤੇ ਬਾਕੀ ਸੂਬਿਆਂ ’ਚ ਵੀ ਕਾਂਗਰਸ ਪਾਰਟੀ ਨੂੰ ਨਿਰਾਸ਼ਾ ਹੱਥ ਲੱਗੀ ਹੈ। 

ਇਹ  ਵੀ ਪੜ੍ਹੋ: UP Election Result 2022: ਰੁਝਾਨਾਂ ’ਚ ਭਾਜਪਾ ਨੂੰ ਮਜ਼ਬੂਤ ਲੀਡ, ਜਾਣੋ ਪਲ-ਪਲ ਦੀ ਖ਼ਬਰ

ਇਨ੍ਹਾਂ 5 ਸੂਬਿਆਂ ’ਚ ਹਾਰ ਨੂੰ ਵੇਖਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਜਨਤਾ ਦੇ ਫ਼ੈਸਲਾ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ ਹੈ। ਜਨਾਦੇਸ਼ ਜਿੱਤਣ ਵਾਲਿਆਂ ਨੂੰ ਸ਼ੁੱਭਕਾਮਨਾਵਾਂ। ਮੈਂ ਸਾਰੇ ਕਾਂਗਰਸ ਵਰਕਰਾਂ ਅਤੇ ਸਵੈ-ਸਵੇਕਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਣ ਲਈ ਧੰਨਵਾਦ ਦਿੰਦਾ ਹਾਂ। ਅਸੀਂ ਇਸ ਤੋਂ ਸਿੱਖਾਂਗੇ ਅਤੇ ਭਾਰਤ ਦੇ ਲੋਕਾਂ ਦੇ ਹਿੱਤ ਲਈ ਕੰਮ ਕਰਦੇ ਰਹਾਂਗੇ।

PunjabKesari

ਇਹ  ਵੀ ਪੜ੍ਹੋ: UP Election Result 2022: ਯੋਗੀ ਅਤੇ ਅਖਿਲੇਸ਼ ਆਪਣੀ ਸੀਟ ’ਤੇ ਅੱਗੇ, ਭਾਜਪਾ ਨੇ ਬਣਾਈ ਲੀਡ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ’ਚ ਯੋਗੀ ਆਦਿੱਤਿਆਨਾਥ ਮੁੜ ਜਿੱਤ ਵੱਲ ਵੱਧ ਰਹੇ ਹਨ। ਉੱਥੇ ਹੀ ਪੰਜਾਬ ’ਚ ਚਰਨਜੀਤ ਸਿੰਘ ਚੰਨੀ ਵੀ ਹਾਰ ਗਏ ਹਨ। ਆਮ ਆਦਮੀ ਪਾਰਟੀ ਦੇ ਧੂਰੀ ਤੋਂ ਭਗਵੰਤ ਮਾਨ ਨੇ ਜਿੱਤ ਹਾਸਲ ਕੀਤੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਵੀ ਹਾਰ ਹੋਈ ਹੈ। ਜਦਕਿ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਜਿੱਤ ਹੋਈ ਹੈ।

ਇਹ  ਵੀ ਪੜ੍ਹੋ: UP Election Result 2022: ਉੱਤਰ ਪ੍ਰਦੇਸ਼ ’ਚ ‘ਨਵਾਂ ਇਤਿਹਾਸ’ ਰਚਿਆ ਜਾ ਰਿਹਾ ਹੈ


Tanu

Content Editor

Related News