ਆਸਾਮ ਮੰਤਰੀ ਮੰਡਲ ’ਚ ਵਾਧਾ, 12 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ
Saturday, Jun 06, 2026 - 11:27 AM (IST)
ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ੁੱਕਰਵਾਰ ਆਪਣੇ ਮੰਤਰੀ ਮੰਡਲ ’ਚ ਵਾਧਾ ਕੀਤਾ। ਕੁਲ 12 ਵਿਧਾਇਕਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਇਨ੍ਹਾਂ ’ਚੋਂ ਭਾਜਪਾ ਦੇ ਰਨੋਜ ਪੇਗੂ, ਅਸ਼ੋਕ ਸਿੰਘਲ, ਬਿਸਵਾਜੀਤ ਦੈਮਾਰੀ ਤੇ ਆਸਾਮ ਗਣ ਪ੍ਰੀਸ਼ਦ ਦੇ ਕੇਸ਼ਵ ਮਹੰਤ ਪ੍ਰਮੁੱਖ ਹਨ। ਇਸ ਵਾਧੇ ਨਾਲ ਸੂਬਾਈ ਮੰਤਰੀ ਮੰਡਲ ’ਚ ਕੁੱਲ ਮੈਂਬਰਾਂ ਦੀ ਗਿਣਤੀ 17 ਹੋ ਗਈ ਹੈ।

ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਇੱਥੇ ਜੋਤੀ-ਬਿਸ਼ਣੂ ਅੰਤਰਰਾਸ਼ਟਰੀ ਕਲਾ ਮੰਦਰ ਵਿਖੇ ਆਯੋਜਿਤ ਇਕ ਸਮਾਰੋਹ ’ਚ ਵਿਧਾਇਕਾਂ ਨੂੰ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਪਬਿਤਰ ਮਾਰਗੇਰੀਤਾ, ਆਸਾਮ ਵਿਧਾਨ ਸਭਾ ਦੇ ਸਪੀਕਰ ਰਣਜੀਤ ਕੁਮਾਰ ਦਾਸ, ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਸੇਕੀਆ ਤੇ ਰਾਜਗ ਦੇ ਕਈ ਵਿਧਾਇਕ ਇਸ ਮੌਕੇ ’ਤੇ ਮੌਜੂਦ ਸਨ।
ਮੰਤਰੀ ਮੰਡਲ ’ਚ ਸ਼ਾਮਲ ਕੀਤੇ ਗਏ ਨਵੇਂ ਚਿਹਰਿਆਂ ’ਚ ਭਾਜਪਾ ਦੇ ਵਿਧਾਇਕ ਅਸ਼ਵਨੀ ਰਾਏ ਸਰਕਾਰ, ਨੀਲੀਮਾ ਦੇਵੀ ਅਤੇ ਸੁਸ਼ਾਂਤਾ ਬੋਰਗੋਹੇਨ ਹਨ। ਆਸਾਮ ਗਣ ਪ੍ਰੀਸ਼ਦ ਦੇ ਨੇਤਾ ਮਹੰਤ ਜੋ ਸਰਮਾ ਪਿਛਲੀ ਸਰਕਾਰ ’ਚ ਵੀ ਮੰਤਰੀ ਸਨ, ਨੂੰ ਫਿਰ ਮੰਤਰੀ ਬਣਾਇਆ ਗਿਆ ਹੈ। ਭਾਜਪਾ ਵਿਧਾਇਕ ਬਿਮਲ ਬੋਰਾ, ਜਯੰਤ ਮੱਲਾ ਬਰੂਆ, ਕੌਸ਼ਿਕ ਰਾਏ, ਕ੍ਰਿਸ਼ਨੇਂਦੂ ਪਾਲ ਤੇ ਪੀਜੁਸ਼ ਹਜ਼ਾਰਿਕਾ ਸਹੁੰ ਚੁੱਕਣ ਵਾਲਿਆਂ ’ਚ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
