ਆਸਾਮ 'ਚ ਉਪ ਚੋਣਾਂ ਤੋਂ ਪਹਿਲਾਂ ਭਾਜਪਾ ਸਰਕਾਰ ਲਈ ਵੱਡੀ ਚੁਣੌਤੀ

09/24/2019 12:45:05 PM

ਗੁਹਾਟੀ—ਆਸਾਮ 'ਚ 4 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਇਸ ਤੋਂ 2021 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਪ੍ਰਸਿੱਧੀ ਦੀ ਪ੍ਰੀਖਿਆ ਵੀ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਸੀਟਾਂ 'ਤੇ 21 ਅਕਤੂਬਰ ਨੂੰ ਵੋਟਿੰਗ ਹੋਵੇਗੀ, ਜਿਸ ਦੇ ਲਈ ਭਾਜਪਾ ਨੇ ਹੁਣ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਚੋਣਾਂ ਅਜਿਹੇ ਸਮੇਂ 'ਚ ਹੋ ਰਹੀਆਂ ਹਨ, ਜਦੋਂ ਭਾਜਪਾ ਨੇ ਹਾਲ ਹੀ 'ਚ ਜਾਰੀ ਹੋਏ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐੱਨ. ਆਰ. ਸੀ) ਦੇ ਆਖਰੀ ਪ੍ਰਕਾਸ਼ਨ ਤੋਂ 19 ਲੱਖ ਲੋਕਾਂ ਦੇ ਬਾਹਰ ਹੋਣ ਕਾਰਨ ਨਾਖੁਸ਼ੀ ਜ਼ਾਹਿਰ ਕੀਤੀ ਹੈ।

ਦੱਸਣਯੋਗ ਹੈ ਕਿ ਇਨ੍ਹਾਂ 4 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋਣੀਆਂ ਹਨ, ਉਨ੍ਹਾਂ 'ਚ ਸੋਨਾਰੀ, ਰੰਗਪੁਰਾ, ਰਤਾਬਰੀ ਅਤੇ ਜਨੀਆ ਸ਼ਾਮਲ ਹਨ। ਜਨੀਆ ਤੋਂ ਇਲਾਵਾ 2016 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 3 ਸੀਟਾਂ 'ਤੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਸੀ। ਜਨੀਆ ਕਾਂਗਰਸ ਦੇ ਖਾਤੇ 'ਚ ਗਈ ਸੀ। ਇਨ੍ਹਾਂ ਸੀਟਾਂ 'ਤੇ ਉਪ ਚੋਣਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਭਾਜਪਾ ਨੇ ਸੋਨਾਰੀ ਤੋਂ ਵਿਧਾਇਕ ਤਪਨ ਗੰਗੋਈ, ਰੰਗਪੁਰਾ ਤੋਂ ਵਿਧਾਇਕ ਪੱਲਬ ਲੋਚਨ ਦਾਸ ਅਤੇ ਰਤਾਬਰੀ ਤੋਂ ਵਿਧਾਇਕ ਕ੍ਰਿਪਾਨਾਥ ਮੱਲਾਹ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਸੰਸਦ ਮੈਂਬਰ ਚੁਣੇ ਗਏ। ਦੂਜੇ ਪਾਸੇ ਜਨੀਆ ਦੇ ਵਿਧਾਇਕ ਅਬਦੁਲ ਕਲਾਕੇ ਨੇ ਬਾਰਪੋਟਾ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਗੰਗੋਈ ਆਸਾਮ 'ਚ ਊਰਜਾ ਮੰਤਰੀ ਸੀ ਅਤੇ ਦਾਸ ਕਿਰਤ ਮੰਤਰੀ ਸੀ। 

ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਤਰੁੰਤ ਬਾਅਦ ਆਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਵੀਡੀਓ ਕਾਨਫਰੈਸਿੰਗ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਭਾਜਪਾ 4 ਸੀਟਾਂ 'ਤੇ ਜਿੱਤ ਦਰਜ ਕਰੇਗੀ। ਸੀ. ਐੱਮ. ਨੇ ਕਿਹਾ ਹੈ ਕਿ ਅਸੀਂ ਜਨਤਾ ਨੂੰ ਕੇਂਦਰ 'ਚ ਰੱਖ ਕੇ ਜੋ ਕੰਮ ਕਰ ਰਹੇ ਹਾਂ, ਉਸ ਤੋਂ ਸਾਨੂੰ 4 ਸੀਟਾਂ 'ਤੇ ਜਿੱਤ ਦਾ ਪੂਰਾ ਭਰੋਸਾ ਹੈ। ਅਸੀਂ ਲੋਕਾਂ ਦੇ ਕਲਿਆਣ ਲਈ ਜੋ ਕੰਮ ਕਰ ਰਹੇ ਹਾਂ ਅਤੇ ਵੋਟਰਾਂ ਨੂੰ ਸਾਡੇ ਕੰਮ 'ਤੇ ਭਰੋਸਾ ਹੈ।'' ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਹੈ ਅਤੇ ਪਾਰਟੀ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਵਿਚਾਲੇ ਲੈ ਜਾਵੇਗੀ। ਕਾਂਗਰਸ ਜਲਦ ਹੀ ਆਪਣੇ ਉਮੀਦਵਾਰਾਂ ਦੇ ਨਾਵਾਂ ਬਾਰੇ ਐਲਾਨ ਕਰੇਗੀ।


Iqbalkaur

Content Editor

Related News