...ਜਦੋਂ ਸੁਰੱਖਿਆ ਘੇਰਾ ਤੋੜ ਬੱਚਿਆਂ ਨੂੰ ਮਿਲਣ ਪੁੱਜੇ PM ਮੋਦੀ, ਹੱਥ ’ਚ ਛੱਤਰੀ ਫੜ ਵਿਦਿਆਰਥਣ ਨਾਲ ਲਈ ਸੈਲਫੀ

04/28/2022 5:39:20 PM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਆਸਾਮ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਦੇ ਸਵਾਗਤ ’ਚ ਸਕੂਲਾਂ ਦੇ ਬੱਚੇ ਰਿਵਾਇਤੀ ਲਿਬਾਸ ’ਚ ਮੈਦਾਨ ’ਚ ਮੌਜੂਦ ਰਹੇ। ਬੱਚਿਆਂ ਨੂੰ ਵੇਖ ਕੇ ਪ੍ਰਧਾਨ ਮੰਤਰੀ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਨੂੰ ਮਿਲਣ ਪਹੁੰਚ ਗਏ। ਪ੍ਰਧਾਨ ਮੰਤਰੀ ਨੂੰ ਆਪਣੇ ਵਿਚਾਲੇ ਵੇਖ ਕੇ ਬੱਚੇ ਵੀ ਕਾਫੀ ਖ਼ੁਸ਼ ਹੋਏ ਅਤੇ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਨਜ਼ਰ ਆਏ। ਪ੍ਰਧਾਨ ਮੰਤਰੀ ਨੇ ਵੀ ਬੱਚਿਆਂ ਦਾ ਦਿਲ ਨਹੀਂ ਤੋੜਿਆ ਅਤੇ ਸਾਰਿਆਂ ਕੋਲ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹੱਥ ਮਿਲਾਇਆ।

 

ਇਕ ਵਿਦਿਆਰਥਣ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸੈਲਫੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਇਨਕਾਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਵਿਦਿਆਰਥਣ ਦੀ ਛੱਤਰੀ ਹੱਥ ’ਚ ਫੜ ਉਸ ਨਾਲ ਸੈਲਫੀ ਲਈ। ਉਥੇ ਹੀ ਕਈ ਕਲਾਕਾਰ ਪ੍ਰਧਾਨ ਮੰਤਰੀ ਮੋਦੀ ਦੇ ਪੈਰੀਂ ਹੱਥ ਲਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਖੁਦ ਉਨ੍ਹਾਂ ਸਾਹਮਣੇ ਝੁੱਕ ਗਏ। ਭਾਜਪਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਹ ਵੀਡੀਓ ਸਾਂਝੀ ਕੀਤੀ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਸਾਮ ’ਚ 7 ਨਵੇਂ ਕੈਂਸਰ ਹਸਪਤਾਲਾਂ ਦੀ ਨੀਂਹ ਰੱਖੀ। ਇਸ ਨਾਲ ਹੀ ਪਸ਼ੂ ਮੈਡੀਕਲ ਵਿਗਿਆਨ, ਖੇਤੀ, ਸਰਕਾਰੀ ਕਾਲਜਾਂ ਦੀ ਨੀਂਹ ਰੱਖੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਸਾਮ ਦੇ ਲੋਕਾਂ ਦਾ ਇਹ ਪਿਆਰ ਅਤੇ ਉਤਸ਼ਾਹ ਉੱਤਰ-ਪੂਰਬੀ ਭਾਰਤ ਵਿਚ ਵਿਕਾਸ ਦੀ ਇਕ ਨਵੀਂ ਗਾਥਾ ਨੂੰ ਦਰਸਾ ਰਿਹਾ ਹੈ।


Tanu

Content Editor

Related News