ਕਸਰਤ ਦੌਰਾਨ ਏ. ਐੱਸ. ਆਈ. ਨੂੰ ਪਿਆ ਦਿਲ ਦਾ ਦੌਰਾ, ਮੌਤ

Wednesday, Aug 21, 2024 - 11:44 PM (IST)

ਕਸਰਤ ਦੌਰਾਨ ਏ. ਐੱਸ. ਆਈ. ਨੂੰ ਪਿਆ ਦਿਲ ਦਾ ਦੌਰਾ, ਮੌਤ

ਨਿਜ਼ਾਮਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੇ ਨਿਜ਼ਾਮਾਬਾਦ ’ਚ ਬੁੱਧਵਾਰ ਇਕ ਸਹਾਇਕ ਪੁਲਸ ਸਬ-ਇੰਸਪੈਕਟਰ (ਏ. ਐੱਸ. ਆਈ.) ਦੀ ਕਸਰਤ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਦੱਤਾਦਰੀ (56) ਵਜੋਂ ਹੋਈ ਹੈ। ਆਰਮੌਰ ਦਾ ਰਹਿਣ ਵਾਲਾ ਦੱਤਾਦਰੀ ਕਰੀਬ 20 ਸਾਲਾਂ ਤੋਂ ਗਾਇਤਰੀ ਨਗਰ, ਨਿਜ਼ਾਮਾਬਾਦ ’ਚ ਰਹਿ ਰਿਹਾ ਸੀ। ਉਹ ਕਰੀਬ ਢਾਈ ਸਾਲਾਂ ਤੋਂ ਨਿਜ਼ਾਮਾਬਾਦ ਦੇ ਫਾਰੈਸਟ ਟਾਊਨ ਥਾਣੇ ’ਚ ਸੇਵਾਵਾਂ ਦੇ ਰਿਹਾ ਸੀ।

ਉਹ ਬੁੱਧਵਾਰ ਆਪਣੇ ਘਰ ਕਸਰਤ ਕਰਦੇ ਸਮੇਂ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Rakesh

Content Editor

Related News