ਅਸ਼ੋਕ ਗਹਿਲੋਤ ਨੇ 'ਇੰਦਰਾ ਰਸੋਈ ਯੋਜਨਾ' ਦੀ ਕੀਤੀ ਸ਼ੁਰੂਆਤ, 8 ਰੁਪਏ 'ਚ ਮਿਲੇਗਾ ਭੋਜਨ

08/20/2020 1:19:52 PM

ਜੈਪੁਰ— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਜਯੰਤੀ 'ਤੇ 'ਇੰਦਰਾ ਰਸੋਈ ਯੋਜਨਾ' ਦੀ ਸ਼ੁਰੂਆਤ ਕੀਤੀ। ਗਹਿਲੋਤ ਨੇ ਇਸ ਨੂੰ ਸੂਬੇ ਵਿਚ 'ਕੋਈ ਵੀ ਭੁੱਖਾ ਨਾ ਸੌਂਵੇ' ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਦੱਸਿਆ ਹੈ। ਇਸ ਰਸੋਈ ਜ਼ਰੀਏ ਆਮ ਲੋਕਾਂ ਨੂੰ 213 ਨਗਰ ਬਾਡੀਜ਼ 'ਚ 358 ਰਸੋਈ ਦੇ ਜ਼ਰੀਏ 8 ਰੁਪਏ 'ਚ ਪੌਸ਼ਟਿਕ ਅਤੇ ਸੁਆਦੀ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਗਹਿਲੋਤ ਨੇ ਸਵ. ਰਾਜੀਵ ਗਾਂਧੀ ਦੀ ਜਯੰਤੀ 'ਤੇ ਆਪਣੇ ਨਿਵਾਸ ਤੋਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਇੰਦਰਾ ਰਸੋਈ ਯੋਜਨਾ ਦੀ ਸ਼ੁਰੂਆਤ ਕੀਤੀ।

PunjabKesari

ਇੰਦਰਾ ਰਸੋਈ ਯੋਜਨਾ ਤਹਿਤ ਦੁਪਹਿਰ ਦਾ ਭੋਜਨ ਸਵੇਰੇ 8.30 ਵਜੇ ਤੋਂ ਦੁਪਹਿਰ 1.00 ਵਜੇ ਤੱਕ ਅਤੇ ਸ਼ਾਮ ਦਾ ਭੋਜਨ ਸ਼ਾਮ 5.00 ਵਜੇ ਤੋਂ ਰਾਤ 8.00 ਵਜੇ ਤੱਕ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਹਿਰ ਦੀਆਂ ਮੁੱਖ ਥਾਵਾਂ ਜਿਵੇਂ- ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਸਪਤਾਲਾਂ ਨੂੰ ਤਰਜੀਹ ਦਿੱਤੀ ਜਾਵੇਗੀ।


Tanu

Content Editor

Related News