ਆਸਾ ਰਾਮ ਦੇ ਬੇਟੇ ਨਾਰਾਇਣ ਸਾਈਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਜੇਲ ਸੁਧਾਰ ''ਚ ਮੰਗਿਆ ਸਹਿਯੋਗ

01/16/2017 5:01:02 PM

ਸੂਰਤ— ਬਲਾਤਕਾਰ ਅਤੇ ਹੋਰ ਗੰਭੀਰ ਦੋਸ਼ਾਂ ''ਚ ਇੱਥੇ ਸੂਰਤ ਸੈਂਟਰਲ ਜੇਲ ''ਚ ਬੰਦ ਨਾਰਾਇਣ ਸਾਈਂ (ਆਸਾ ਰਾਮ ਬਾਪੂ ਦੇ ਬੇਟੇ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਪੱਤਰ ਲਿਖ ਕੇ ਜੇਲ ਸੁਧਾਰ ਅਤੇ ਇਸ ਨੂੰ ਦੁਨੀਆ ਦਾ ਸਰਵਸ਼੍ਰੇਸ਼ਠ ਜੇਲ ਬਣਾਉਣ ''ਚ ਸਹਿਯੋਗ ਦੇਣ ਦੀ ਮੰਗ ਕੀਤੀ ਹੈ। ਨਾਰਾਇਣ ਸਾਈਂ ਨੇ ਸ਼੍ਰੀ ਮੋਦੀ ਨੂੰ ਲਿਖੇ ਪੱਤਰ ''ਚ ਕਿਹਾ ਹੈ, ਮੈਂ ਤੁਹਾਡੇ ਵੱਲੋਂ ਉਦਘਾਟਿਤ ਲਾਜਪੋਰ, ਸੂਰਤ ਦੀ ਜੇਲ ਨੂੰ ਵਿਸ਼ਵ ਪੱਧਰੀ ਜੇਲ ਬਣਾਉਣ ਦੀ ਇੱਛਾ ਰੱਖਦਾ ਹਾਂ। ਪਿਛਲੇ ਤਿੰਨ ਸਾਲਾਂ ਤੋਂ ਬਹੁਤ ਕੁਝ ਆਈਡੀਆ ਮੇਰੇ ਮਨ ''ਚ ਆਏ ਹਨ- ਜੇਕਰ ਤੁਸੀਂ ਗੁਜਰਾਤ ਸਰਕਾਰ ਨੂੰ ਇਸ ਵਿਸ਼ੇ ''ਚ ਮੇਰਾ ਸਹਿਯੋਗ ਕਰਨ ਦੇ ਸੰਦਰਭ ''ਚ ਕਹੋ ਤਾਂ ਇਹ ਕੰਮ ਬਹੁਤ ਜਲਦੀ ਨਾਲ ਸ਼ੁਰੂ ਹੋ ਸਕਦਾ ਹੈ। ਇਸ ਨਾਲ ਜਦੋਂ ਤੱਕ ਅਦਾਲਤ ਦਾ ਮੇਰੀ ਜੇਲ ਮੁਕਤੀ ਸੰਬੰਧੀ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਜੇਲ ''ਚ ਰਹਿੰਦੇ ਹੋਏ ਮੇਰੀ ਯੋਗਤਾ, ਸਮਾਂ, ਸ਼ਕਤੀ, ਬੌਧਿਕ ਸੰਪਤੀ ਦੀ ਉਪਯੋਗਤਾ ਕਰ ਸਕਦਾ ਹਾਂ ਅਤੇ ਸਮਾਜ ਦੇ, ਦੇਸ਼ ਦੇ ਹਿੱਤ ''ਚ ਇਸ ਦੀ ਪੂਰੀ ਵਰਤੋਂ ਹੋਵੇ, ਇਸ ਨਾਲੋਂ ਚੰਗਾ ਕੀ ਹੋ ਸਕਦਾ ਹੈ।
ਉਸ ਨੇ ਅੱਗੇ ਲਿਖਿਆ,''''ਲਾਜਪੋਰ ਜੇਲ ਨੂੰ ਇਕ ਵਿਸ਼ਵ ਪੱਧਰੀ ਜੇਲ ਬਣਾਉਣ ਲਈ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਦੇ ਆ ਰਹੇ ਪੁਰਾਣੇ ਜੇਲ ਮੈਨਿਊਅਲ ''ਚ ਵੀ ਕੁਝ ਸੋਧ ਪਰਿਵਰਤਨ ਕਰਨੇ ਪੈ ਸਕਦੇ ਹਨ ਅਤੇ ਅਮਲੀ ਵਰਤੋਂ ਵੀ ਕਰਨੀ ਹੋਵੇਗੀ। ਅੰਗਰੇਜ਼ਾਂ ਦੇ ਸਾਲਾਂ ਪੁਰਾਣੇ ਬਣਾਏ ਨਿਯਮਾਂ ''ਚ ਅੱਜ ਦੇ ਸਮੇਂ ਅਨੁਸਾਰ ਤਬਦੀਲੀ ਜ਼ਰੂਰੀ ਵੀ ਹੈ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਇਨੋਵੇਸ਼ਨ (ਨਵੀਨਤਾ) ਪ੍ਰੇਮੀ ਹੋ। ਸੁਧਾਰ ਅਤੇ ਵਿਕਾਸ ਲਈ ਤੁਸੀਂ ਸਾਲਾਂ ਤੋਂ ਰਾਤ-ਦਿਨ ਲੱਗੇ ਹੋ। ਇਸੇ ਦਿਸ਼ਾ ''ਚ ਮੇਰੀ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਤੁਹਾਡਾ ਸਹਿਯੋਗ ਚਾਹੀਦਾ। ਜ਼ਿਕਰਯੋਗ ਹੈ ਕਿ ਜੇਲ ''ਚ ਬੰਦ ਨਾਰਾਇਣ ਸਾਈਂ ''ਤੇ 2 ਭੈਣਾਂ ''ਚੋਂ ਇਕ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਨ੍ਹਾਂ ''ਚੋਂ ਦੂਜੀ ਭੈਣ ਨੇ ਉਸ ਦੇ ਪਿਤਾ ਆਸਾ ਰਾਮ ''ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਨਾਰਾਇਣ ਸਾਈਂ ''ਤੇ ਪੁਲਸ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਵੀ ਦੋਸ਼ ਹਨ। ਹਾਲ ਹੀ ''ਚ ਉਤਰਾਖੰਡ ਤੋਂ ਚੋਣਾਂ ਲੜਨ ਦੀ ਉਸ ਦੀ ਪੇਸ਼ਕਸ਼ ਨੂੰ ਵੀ ਖੂਬ ਸੁਰਖੀਆਂ ਮਿਲੀਆਂ ਸਨ।


Disha

News Editor

Related News