ਆਸਾਰਾਮ ਬਾਪੂ ਦੀ ਕੋਰੋਨਾ ਕਾਰਨ ਹਾਲਤ ਨਾਜ਼ੁਕ, ਆਈ.ਸੀ.ਯੂ. ''ਚ ਦਾਖ਼ਲ

Thursday, May 06, 2021 - 11:19 AM (IST)

ਆਸਾਰਾਮ ਬਾਪੂ ਦੀ ਕੋਰੋਨਾ ਕਾਰਨ ਹਾਲਤ ਨਾਜ਼ੁਕ, ਆਈ.ਸੀ.ਯੂ. ''ਚ ਦਾਖ਼ਲ

ਜੋਧਪੁਰ- ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਬੰਦ ਆਸਾਰਾਮ ਦੀ ਸਿਹਤ ਵਿਗੜ ਗਈ ਹੈ, ਉਸ ਨੂੰ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਨਾਬਾਲਗ ਦੇ ਯੌਨ ਸ਼ੋਸ਼ਣ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਆਸਾਰਾਮ ਵੀ ਕੋਰੋਨਾ ਦੀ ਲਪੇਟ 'ਚ ਆ ਚੁਕਿਆ ਹੈ। ਕੁਝ ਦਿਨ ਪਹਿਲਾਂ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਉਸ ਦਾ ਇਲਾਜ ਜੇਲ੍ਹ 'ਚ ਹੀ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਰਾਤ ਉਸ਼ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਹਾਲੇ ਆਈ.ਸੀ.ਯੂ. 'ਚ ਦਾਖ਼ਲ ਹੈ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਜਜ਼ਬਾ! ਭਾਰਤ 'ਚ 109 ਦਿਨਾਂ 'ਚ 16 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ

12 ਹੋਰ ਕੈਦੀ ਨਿਕਲੇ ਕੋਰੋਨਾ ਪਾਜ਼ੇਟਿਵ
ਜਾਣਕਾਰੀ ਅਨੁਸਾਰ ਜੋਧਪੁਰ ਜੇਲ੍ਹ 'ਚ ਬੰਦ ਜਬਰ ਜ਼ਿਨਾਹ ਦੇ ਦੋਸ਼ੀ ਆਸਾਰਾਮ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਮਹਾਤਮਾ ਗਾਂਧੀ ਹਸਪਤਾਲ ਦੇ ਕੋਵਿਡ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ। ਆਸਾਰਾਮ ਨੇ ਬੇਚੈਨੀ ਹੋਣ ਦੀ ਸ਼ਿਕਾਇਤ ਕੀਤੀ ਸੀ। ਫ਼ਿਲਹਾਲ ਉਸ ਦਾ ਇਲਾਜ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਦੇ ਆਈ.ਸੀ.ਯੂ. 'ਚ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਆਸਾਰਾਮ ਜੇਲ੍ਹ ਦੇ 12 ਹੋਰ ਕੈਦੀਆਂ ਨਾਲ ਕੋਰੋਨਾ ਪਾਜ਼ੇਟਿਵ ਨਿਕਲਿਆ ਸੀ।

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਨੇ ਮੁੜ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਆਏ 4.12 ਲੱਖ ਨਵੇਂ ਕੇਸ

ਆਸਾਰਾਮ ਨੂੰ ਮਿਲੀ ਹੈ ਉਮਰ ਕੈਦ ਦੀ ਸਜ਼ਾ
ਦੱਸ ਦੇਈਏ ਕਿ ਫਰਵਰੀ 2021 ਨੂੰ ਵੀ ਆਸਾਰਾਮ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ ਉਸ ਨੇ ਸਾਹ ਲੈਣ 'ਚ ਤਕਲੀਫ਼ ਹੋਣ ਦੀ ਸ਼ਿਕਾਇਤ ਕੀਤੀ ਸੀ। ਆਸਾਰਾਮ ਨੂੰ ਕੋਰਟ ਨੇ 25 ਅਪ੍ਰੈਲ 2018 ਨੂੰ ਯੌਨ ਉਤਪੀੜਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ। ਨਾਲ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਅਹਿਮ ਟਿੱਪਣੀ, ਅਧਿਕਾਰੀਆਂ ਨੂੰ ਜੇਲ੍ਹ ’ਚ ਸੁੱਟਣ ਨਾਲ ਦਿੱਲੀ ਨਹੀਂ ਆਏਗੀ ਆਕਸੀਜਨ


author

DIsha

Content Editor

Related News