Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ

Wednesday, Oct 30, 2024 - 05:51 AM (IST)

Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ - ਸੋਸ਼ਲ ਮੀਡੀਆ ਦੀ ਵਰਤੋਂ ਅੱਜ ਦੇਸ਼ ਭਰ ਦੇ ਲੋਕ ਕਰ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। Facebook, WhatsApp ਅਤੇ YouTube ਵਰਗੇ ਮਸ਼ਹੂਰ ਪਲੇਟਫਾਰਮ 'ਤੇ ਅਜਿਹੇ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ। ਤਾਜ਼ਾ ਮਾਮਲਾ ਯੂਟਿਊਬ ਵੀਡੀਓਜ਼ ਨੂੰ ਲਾਈਕ ਕਰਨ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। 

ਅੱਜਕੱਲ੍ਹ ਨੌਕਰੀ ਦੇਣ ਦਾ ਲਾਲਚ ਦੇ ਕੇ ਧੋਖਾਧੜੀ ਕੀਤੀ ਜਾ ਰਹੀ ਹੈ। ਯੂਜ਼ਰ ਨੂੰ ਵੀਡੀਓਜ਼ ਨੂੰ ਲਾਈਕ ਕਰਨ ਦੇ ਬਦਲੇ ਪਾਰਟ-ਟਾਈਮ ਨੌਕਰੀ ਦੇ ਕੇ ਲੱਖਾਂ ਰੁਪਏ ਕਮਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਹੈਕਰਸ ਮਾਸੂਮ ਲੋਕਾਂ ਨੂੰ 2-3 ਘੰਟੇ ਕੰਮ ਕਰਕੇ ਲੱਖਾਂ ਕਮਾਉਣ ਦਾ ਲਾਲਚ ਦਿੰਦੇ ਹਨ ਅਤੇ ਜਦੋਂ ਕੋਈ ਯੂਜ਼ਰ ਉਨ੍ਹਾਂ ਦੀਆਂ ਗੱਲ੍ਹਾਂ ਵਿਚ ਫਸ ਜਾਂਦਾ ਹੈ ਤਾਂ ਉਹ ਲੱਖਾਂ ਰੁਪਏ ਦੀ ਠੱਗੀ ਮਾਰ ਲੈਂਦੇ ਹਨ।  ਹੈਕਰਸ ਨੇ ਆਸਾਨੀ ਨਾਲ ਪੈਸੇ ਕਮਾਉਣ ਦਾ ਲਾਲਚ ਦੇ ਕੇ ਇੱਕ ਦੁਕਾਨਦਾਰ ਨਾਲ 56 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ।

ਜਾਣੋ ਕੀ ਹੈ ਮਾਮਲਾ

ਇਕ ਦੁਕਾਨਦਾਰ ਨੂੰ ਯੂਟਿਊਬ 'ਤੇ ਕੰਮ ਦੇ ਬਦਲੇ 100 ਰੁਪਏ ਤੋਂ ਲੈ ਕੇ 500 ਰੁਪਏ ਦੇ ਛੋਟੇ ਪੇਮੈਂਟ ਮਿਲੇ ਸਨ। ਇਸ ਤੋਂ ਬਾਅਦ ਪੈਸਾ ਮਿਲਣ ਦੇ ਲਾਲਚ ਵਿਚ ਆ ਕੇ ਦੁਕਾਨਦਾਰ ਧੋਖਾਧੜੀ ਵਿਚ ਫਸ ਗਿਆ। ਇਸ ਤੋਂ ਬਾਅਦ ਉਸ ਨੂੰ ਇੱਕ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ ਫਿਰ ਉਸ ਨੂੰ ਕਮਿਸ਼ਨ ਦਾ ਲਾਲਚ ਦੇ ਕੇ ਮੋਟੀ ਰਕਮ ਜਮ੍ਹਾ ਕਰਨ ਲਈ ਕਿਹਾ ਗਿਆ। ਦੁਕਾਨਦਾਰ ਇਸ ਧੋਖਾਧੜੀ ਵਿਚ ਫਸ ਗਿਆ ਅਤੇ ਪੀੜਤ ਨੇ 56.7 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਪਰ ਇਸ ਤੋਂ ਬਾਅਦ ਹੈਕਰਸ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਵਿਅਕਤੀ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ  ਹੈ।

ਧੋਖਾਧੜੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲ੍ਹਾਂ ਦਾ ਧਿਆਨ

1. ਸੋਸ਼ਲ ਮੀਡੀਆਂ 'ਤੇ ਕਿਸੇ ਵੀ ਨਵੀਂ ਕੰਪਨੀ ਜਾਂ ਅਣਜਾਣ ਵਿਅਕਤੀ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਰਿਸਰਚ ਜ਼ਰੂਰ ਕਰੋ।
2. ਔਨਲਾਈਨ ਆਫਰਸ ਅਤੇ ਡਿਸਕਾਊਂਟਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਜਰੂਰ ਕਰੋ। 
3. ਥੋੜ੍ਹੇ ਸਮੇਂ ਵਿਚ ਜ਼ਿਆਦਾ ਪੈਸਾ ਕਮਾਉਣ ਵਾਲੇ ਧੋਖੇਬਾਜ਼ਾਂ ਦੀਆਂ ਗੱਲ੍ਹਾਂ ਵਿਚ ਨਾ ਆਓ।
4. ਵੀਡੀਓ ਲਾਈਕ ਕਰਨ ਦੇ ਬਦਲੇ ਪੈਸੇ ਦਾ ਲਾਲਚ ਦੇਣ ਵਾਲਿਆਂ ਤੋਂ ਸਾਵਧਾਨ ਰਹੋ।
5. ਅਣਜਾਣ ਵਿਅਕਤੀਆਂ ਅਤੇ ਗਰੁੱਪਾਂ ਤੋਂ ਆਉਣ ਵਾਲੇ ਸੰਦੇਸ਼ਾਂ ਬਾਰੇ ਸਾਵਧਾਨ ਰਹੋ।
5. ਜੇਕਰ ਤੁਹਾਨੂੰ ਕਿਸੇ ਆਫਰ 'ਤੇ ਸ਼ੱਕ ਹੈ, ਤਾਂ ਅਜਿਹੇ ਆਫਰਸ ਲੈਣ ਤੋਂ ਪਰਹੇਜ਼ ਕਰੋ। 
6. ਤੁਸੀਂ ਇਸ ਵਿੱਚ ਦੋਸਤਾਂ, ਪਰਿਵਾਰ ਜਾਂ ਸਾਈਬਰ ਸੁਰੱਖਿਆ ਮਾਹਿਰਾਂ ਨੂੰ ਸ਼ਾਮਲ ਕਰ ਸਕਦੇ ਹੋ।
7. ਆਪਣੇ ਨਿੱਜੀ ਵੇਰਵਿਆਂ ਜਿਵੇਂ ਕਿ ਬੈਂਕ ਵੇਰਵੇ, ਪਾਸਵਰਡ ਜਾਂ OTP ਕਿਸੇ ਨਾਲ ਵੀ ਸਾਂਝੇ ਨਾ ਕਰੋ।

8. Digital Arrest Scam ਸਮੇਂ ਡਰੋ ਨਹੀਂ ਅਤੇ ਆਪਣੇ ਪਰਿਵਾਰ ਜਾਂ ਪੁਲਸ ਨਾਲ ਸੰਪਰਕ ਕਰੋ।
 


author

Harinder Kaur

Content Editor

Related News