ਜ਼ਮਾਨਤ ਪਟੀਸ਼ਨ ਖਾਰਿਜ ਹੁੰਦੇ ਹੀ 7 ਕੈਦੀ ਕੋਰਟ ਤੋਂ ਫ਼ਰਾਰ

Tuesday, Jun 08, 2021 - 11:27 PM (IST)

ਜ਼ਮਾਨਤ ਪਟੀਸ਼ਨ ਖਾਰਿਜ ਹੁੰਦੇ ਹੀ 7 ਕੈਦੀ ਕੋਰਟ ਤੋਂ ਫ਼ਰਾਰ

ਪਟਨਾ - ਬਿਹਾਰ ਦੇ ਦਾਨਾਪੁਰ ਵਿੱਚ ਪਟਨਾ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਦਾਨਾਪੁਰ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਖਾਰਿਜ ਹੋ ਜਾਣ ਤੋਂ ਬਾਅਦ 7 ਕੈਦੀ ਇਕੱਠੇ ਪੁਲਸ ਹਿਰਾਸਤ ਤੋਂ ਫ਼ਰਾਰ ਹੋ ਗਏ। ਇਸ ਘਟਨਾ ਨਾਲ ਪੁਲਸ ਮਹਿਕਮੇ ਵਿੱਚ ਭਾਜੜ ਮੱਚ ਗਈ। ਹੁਣ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਪੁਲਸ ਦੀਆਂ ਕਈ ਟੀਮਾਂ ਫ਼ਰਾਰ ਕੈਦੀਆਂ ਦੀ ਤਲਾਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਕਾਨਪੁਰ 'ਚ ਭਿਆਨਕ ਸੜਕ ਹਾਦਸਾ, ਬੱਸ-ਲੋਡਰ ਦੀ ਟੱਕਰ 'ਚ 15 ਯਾਤਰੀਆਂ ਦੀ ਮੌਤ

ਜਾਣਕਾਰੀ ਦੇ ਅਨੁਸਾਰ ਸਿਗੋੜੀ ਥਾਣਾ ਖੇਤਰ ਦੇ ਨਰੌਲੀ ਪਿੰਡ ਵਿੱਚ ਬਿਜਲੀ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਕੁੱਟਮਾਰ ਅਤੇ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ਮਾਮਲੇ ਵਿੱਚ ਦਰਜਨਾਂ ਲੋਕਾਂ ਨੂੰ ਪੁਲਸ ਨੇ ਮੁਲਜ਼ਮ ਬਣਾਇਆ ਸੀ। ਇਸ ਸੰਬੰਧ ਵਿੱਚ ਪੁਲਸ ਨੇ ਮੁਕੱਦਮਾ ਨੰ 72/21 ਦਰਜ ਕੀਤਾ ਸੀ। ਇਸ ਸੰਬੰਧ ਵਿੱਚ ਸਿਗੜੀ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਲਗਾਤਾਰ ਪੁਲਸ ਦਬਿਸ਼ ਤੋਂ ਬੇਚੈਨ ਨਾਮਜ਼ਦ 8 ਮੁਲਜ਼ਮਾਂ ਨੇ ਮੰਗਲਵਾਰ ਨੂੰ ਦਾਨਾਪੁਰ ਕੋਰਟ ਵਿੱਚ ਸਰੈਂਡਰ ਕੀਤਾ ਸੀ।

ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ

ਇਸ ਤੋਂ ਬਾਅਦ ਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਿਜ ਕਰਦੇ ਹੋਏ ਉਨ੍ਹਾਂ ਸਾਰੇ ਕੈਦੀਆਂ ਨੂੰ ਪੁਲਸ ਹਿਰਾਸਤ ਵਿੱਚ ਇਕੱਠੇ ਹੀ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ। ਪੁਲਸ ਸਾਰੇ ਸਰੈਂਡਰ ਕਰਣ ਵਾਲੇ ਦੋਸ਼ੀਆਂ ਨੂੰ ਕਾਨੂੰਨੀ ਹਿਰਾਸਤ ਵਿੱਚ ਭੇਜਣ ਲਈ ਕੈਦੀ ਵਾਹਨ ਵੱਲ ਲੈ ਕੇ ਜਾ ਰਹੀ ਸੀ, ਉਦੋਂ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਸਾਰੇ 7 ਕੈਦੀ ਉੱਥੋਂ ਫ਼ਰਾਰ ਹੋ ਗਏ। ਜਿਵੇਂ ਹੀ ਇਸ ਗੱਲ ਦੀ ਖ਼ਬਰ ਪੁਲਸ ਅਧਿਕਾਰੀਆਂ ਨੂੰ ਲੱਗੀ, ਉਨ੍ਹਾਂ ਦੇ ਹੋਸ਼ ਉੱਡ ਗਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News