ਕੇਜਰੀਵਾਲ ਨੇ ਸਫ਼ਾਈ ਕਰਮੀਆਂ ਨੂੰ ਘਰ ਬੁਲਾ ਕੇ ਪਿਲਾਈ ਚਾਹ, ਆਖ਼ੀ ਇਹ ਗੱਲ
Wednesday, Nov 27, 2024 - 01:51 PM (IST)
 
            
            ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਸਫ਼ਾਈ ਕਰਮੀਆਂ ਨੂੰ ਆਪਣੇ ਘਰ ਚਾਹ 'ਤੇ ਸੱਦਾ ਦਿੱਤਾ। ਉਨ੍ਹਾਂ ਨੇ ਇਸ ਦੀ ਜਾਣਕਾਰੀ ਖ਼ੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ। ਆਪਣੀ ਪੋਸਟ 'ਚ ਕੇਜਰੀਵਾਲ ਨੇ ਲਿਖਿਆ,''ਅੱਜ ਮੈਂ ਸਫ਼ਾਈ ਕਰਮੀਆਂ ਨੂੰ ਆਪਣੇ ਘਰ ਚਾਹ 'ਤੇ ਬੁਲਾਇਆ ਹੈ। ਦਿੱਲੀ ਦੇ ਸਫ਼ਾਈ ਕਰਮੀ ਦਿਨ-ਰਾਤ ਮਿਹਨਤ ਕਰਦੇ ਹਨ, ਸਾਡੇ ਘਰ ਦੇ ਨੇੜੇ-ਤੇੜੇ ਸਫ਼ਾਈ ਕਰਦੇ ਹਨ, ਉਨ੍ਹਾਂ ਦੀ ਮਿਹਨਤ ਦਾ ਆਦਰ ਕਰਨਾ ਸਾਡਾ ਕਰੱਤਵ ਹੈ। ਤੁਸੀਂ ਵੀ ਇਹ ਜ਼ਰੂਰ ਕਰੋ।''

ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਅਤੇ ਲਿਖਿਆ,''ਤੁਸੀਂ ਵੀ ਛੁੱਟੀ ਵਾਲੇ ਦਿਨ ਆਪਣੇ ਘਰ ਚਾਹ 'ਤੇ ਬੁਲਾਓ ਅਤੇ ਉਨ੍ਹਾਂ ਨਾਲ ਸੁੱਖ-ਦੁੱਖ ਦੀਆਂ ਗੱਲਾਂ ਕਰੋ, ਉਨ੍ਹਾਂ ਨੂੰ ਬਹੁਤ ਚੰਗਾ ਲੱਗੇਗਾ। ਆਓ ਅਸੀਂ ਸਾਰੇ ਮਿਲ ਕੇ ਇਨ੍ਹਾਂ ਨੂੰ ਸਨਮਾਨ ਦਿੰਦੇ ਹਾਂ ਅਤੇ ਆਪਣੀ ਦਿੱਲੀ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ 'ਚ ਆਪਣਾ ਯੋਗਦਾਨ ਦਿੰਦੇ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            