ਕੇਜਰੀਵਾਲ ਨੇ EC ਨੂੰ ਭੇਜਿਆ ਜਵਾਬ; ਕੋਰਟ ’ਚ ਪੁੱਜੀ ਹਰਿਆਣਾ ਸਰਕਾਰ, 17 ਫਰਵਰੀ ਨੂੰ ਤਲਬ

Wednesday, Jan 29, 2025 - 10:15 PM (IST)

ਕੇਜਰੀਵਾਲ ਨੇ EC ਨੂੰ ਭੇਜਿਆ ਜਵਾਬ; ਕੋਰਟ ’ਚ ਪੁੱਜੀ ਹਰਿਆਣਾ ਸਰਕਾਰ, 17 ਫਰਵਰੀ ਨੂੰ ਤਲਬ

ਨਵੀਂ ਦਿੱਲੀ- ‘ਯਮੁਨਾ ਦੇ ਪਾਣੀ ਵਿਚ ਜ਼ਹਿਰ’ ਵਾਲੇ ਬਿਆਨ ’ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਤੱਥਾਂ ਦੇ ਆਧਾਰ ’ਤੇ ਦਿੱਤਾ ਹੈ। ਆਪਣੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਜਾਂ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ।

ਚੋਣ ਕਮਿਸ਼ਨ ਤੋਂ ਦਖਲ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਨੂੰ ਹਰਿਆਣਾ ਤੋਂ ਦੂਸ਼ਿਤ ਪਾਣੀ ਮਿਲਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਬੇਨਤੀ ਹੈ ਕਿ ਉਹ ਹਰਿਆਣਾ ਨੂੰ ਢੁਕਵੇਂ ਹੁਕਮ ਦੇਵੇ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਸਹੀ ਮਾਤਰਾ ਵਿਚ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ।

ਓਧਰ ਕੇਜਰੀਵਾਲ ਦੇ ਯਮੁਨਾ ਦੇ ਪਾਣੀ ਵਿਚ ‘ਜ਼ਹਿਰ’ ਮਿਲਾਉਣ ਦੇ ਦਾਅਵੇ ’ਤੇ ਸਿਆਸਤ ਭਖਦੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਖਿਲਾਫ ਹਰਿਆਣਾ ਸਰਕਾਰ ਕੋਰਟ ਵਿਚ ਪਹੁੰਚ ਗਈ ਹੈ। ਸੋਨੀਪਤ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਨੇ ਕੇਜਰੀਵਾਲ ਨੂੰ ਨੋਟਿਸ ਜਾਰੀ ਕਰ ਕੇ 17 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।

ਹਰਿਆਣਾ ਸਰਕਾਰ ਨੇ ਉਸ ਬਿਆਨ ਦੇ ਖਿਲਾਫ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਦਿੱਲੀ ਜਲ ਬੋਰਡ ਦੇ ਇੰਜੀਨੀਅਰਾਂ ਨੇ ਪਛਾਣ ਕੀਤੀ ਹੈ ਕਿ ਯਮੁਨਾ ਦੇ ਪਾਣੀ ਵਿਚ ਜ਼ਹਿਰ ਮਿਲਾਇਆ ਗਿਆ ਹੈ।


author

Rakesh

Content Editor

Related News