ਕੇਜਰੀਵਾਲ ਦੇ ਮੰਤਰੀ ਨੇ ਦਿੱਲੀ ਸਕੱਤਰੇਤ 'ਚ ਬੁਲਾਈਆਂ 4 ਬੈਠਕਾਂ
Tuesday, Jun 19, 2018 - 12:28 PM (IST)

ਨਵੀਂ ਦਿੱਲੀ— ਉਪ ਰਾਜਪਾਲ ਦੇ ਦਫਤਰ 'ਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਧਰਨੇ ਦਾ ਅੱਜ 9ਵਾਂ ਦਿਨ ਹੈ। ਇਸ ਵਿਚਕਾਰ ਆਮ ਆਦਮੀ ਪਾਰਟੀ ਸਰਕਾਰ ਅਤੇ ਆਈ.ਏ.ਐਸ ਅਧਿਕਾਰੀਆਂ ਵੱਲੋਂ ਝਗੜੇ ਨੂੰ ਖਤਮ ਕਰਨ ਲਈ ਸਕਾਰਤਮਕ ਗੱਲਬਾਤ ਦੀ ਪਹਿਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ 'ਆਪ' ਸਰਕਾਰ 'ਚ ਮੰਤਰੀ ਗਹਿਲੋਤ ਨੇ ਮੰਗਲਵਾਰ ਨੂੰ 4 ਅਹਿਮ ਬੈਠਕਾਂ ਦਿੱਲੀ ਸਕੱਤਰੇਤ 'ਚ ਬੁਲਾਈਆਂ ਹਨ। ਬੈਠਕ ਦੇ ਨੋਟਿਸ ਮੁਤਾਬਕ ਟਰਾਂਸਪੋਰਟ ਵਿਭਾਗ ਦੀ ਕਮਿਸ਼ਨਰ ਵਰਸ਼ਾ ਜੋਸ਼ੀ ਨੂੰ ਦੁਪਹਿਰ 2 ਵਜੇ ਦਿੱਲੀ ਸਕੱਤਰੇਤ 'ਚ 1000 ਇਲੈਕਟ੍ਰਾਨਿਕ ਬੱਸਾਂ ਦੇ ਇਲਾਵਾ ਹੋਰ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਬੁਲਾਇਆ ਗਿਆ ਹੈ।
ਦੂਜੀ ਬੈਠਕ ਦੁਪਹਿਰ 2 ਵਜੇ ਦਿੱਲੀ ਸਕੱਤਰੇਤ 'ਚ ਬੁਲਾਈ ਗਈ ਹੈ। ਇਸ ਬੈਠਕ 'ਚ ਸ਼ਾਮਲ ਹੋਣ ਲਈ ਵਿਭਾਗ ਦੀ ਡਿਵੀਜ਼ਨਲ ਕਮਿਸ਼ਨਰ ਮਨੀਸ਼ ਸਕਸੈਨਾ ਨੂੰ ਬੁਲਾਇਆ ਗਿਆ ਹੈ। ਬੈਠਕ 'ਚ ਖੇਤੀ ਭੂਮੀ ਦੇ ਸਰਕਲ ਰੇਟ, ਕਮਲਾ ਮਾਰਕਿਟ 'ਚ ਲੱਗੀ ਅੱਗ ਦੇ ਬਾਅਦ ਮੁਆਵਜ਼ਾ ਦੇਣ ਦੇ ਇਲਾਵਾ ਹੋਰ ਮੁੱਦਿਆਂ 'ਤੇ ਚਰਚਾ ਹੋਵੇਗੀ।
ਤੀਜੀ ਬੈਠਕ ਕਰੀਬ 4 ਵਜੇ ਹੋਵੇਗੀ। ਪ੍ਰਸ਼ਾਸਨਿਕ ਸੁਧਾਰ ਦੀ ਬੈਠਕ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਬੈਠਕ ਬਹੁਤ ਅਹਿਮ ਹੈ। ਇਸ 'ਚ ਵਿਭਾਗ ਦੇ ਸਕੱਤਰ ਰਾਕੇਸ਼ ਬਾਲੀ ਨੂੰ ਬੁਲਾਇਆ ਗਿਆ ਹੈ। ਇਸ ਬੈਠਕ 'ਚ ਡੋਰ ਸਟੈਪ ਡਿਲੀਵਰੀ, ਆਨ ਲਾਈਨ ਆਰ.ਟੀ.ਆਈ ਪੋਰਟਲ ਵਰਗੇ ਮੁੱਦਿਆਂ 'ਤੇ ਗੱਲਬਾਤ ਹੋਣੀ ਹੈ।
ਇਸ ਦੇ ਕੁਝ ਦੇਰ ਬਾਅਦ ਸ਼ਾਮ 5 ਵਜੇ ਚੌਥੀ ਬੈਠਕ ਦਿੱਲੀ ਸਕੱਤਰੇਤ 'ਚ ਹੋਵੇਗੀ। ਆਈ.ਟੀ ਵਿਭਾਗ ਦੀ ਇਸ ਬੈਠਕ 'ਚ ਵਿਭਾਗ ਦੇ ਸਕੱਤਰ ਸੰਦੀਪ ਕੁਮਾਰ ਨੂੰ ਬੁਲਾਇਆ ਗਿਆ ਹੈ। ਇਸ ਬੈਠਕ 'ਚ ਸਕੂਲਾਂ 'ਚ ਸੀ.ਸੀ.ਟੀ.ਵੀ ਲਗਾਉਣ ਦੇ ਨਾਲ ਹੋਰ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਵੇਗੀ।