ਕੇਜਰੀਵਾਲ ਦੀ ਮੁਹਿੰਮ ''ਤੇ ਗੌਤਮ ਗੰਭੀਰ ਨੇ ਕੱਸਿਆ ਤੰਜ਼, ਕੀਤਾ ਇਹ ਟਵੀਟ

10/05/2019 5:31:52 PM

ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ 'ਤੇ ਹਮੇਸ਼ਾ ਹਮਲਾਵਰ ਹੋਣ ਵਾਲੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਫਿਰ ਇਕ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ਼ ਕੱਸਿਆ ਹੈ। ਇਸ 'ਚ ਉਨ੍ਹਾਂ ਨੇ ਦਿੱਲੀ ਦੀਆਂ ਸੜਕਾਂ 'ਤੇ 'ਹੌਲੀ ਤੁਰਨ' ਦੀ ਸਲਾਹ ਦਿੱਤੀ। ਦਰਅਸਲ ਦਿੱਲੀ ਨੂੰ ਟੋਇਆ ਮੁਕਤ ਕਰਵਾਉਣ ਲਈ ਦਿੱਲੀ ਸਰਕਾਰ ਵਲੋਂ ਮੁਹਿੰਮ ਚਲਾਈ ਗਈ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਸ਼ਨੀਵਾਰ ਸਵੇਰੇ ਟਵੀਟ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਨੂੰ ਟੋਇਆ ਮੁਕਤ ਕਰਨ ਲਈ ਮੁਹਿੰਮ ਚੱਲਾ ਰਹੀ ਹੈ।

PunjabKesariਦਿੱਲੀ ਸੀ.ਐੱਮ. ਨੇ ਲਿਖਿਆ ਸੀ,''ਦਿੱਲੀ ਸਰਕਾਰ ਦੇ ਅਧੀਨ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਵਲੋਂ ਸੜਕਾਂ ਨੂੰ ਟੋਇਆ ਮੁਕਤ ਬਣਾਉਣ ਦੀ ਮੁਹਿੰਮ ਅੱਜ ਤੋਂ ਸ਼ੁਰੂ। 50 ਵਿਧਾਇਕ ਅੱਜ 25-25 ਕਿਲੋਮੀਟਰ ਸੜਕ ਦਾ ਨਿਰੀਖਣ ਕਰਨਗੇ, ਜਿਸ 'ਚ ਹਰ ਵਿਧਾਇਕ ਨਾਲ ਇਕ ਇੰਜੀਨੀਅਰ ਵੀ ਹੋਵੇਗਾ। ਕੇਜਰੀਵਾਲ ਨੇ ਅੱਗੇ ਲਿਖਿਆ ਸੀ ਕਿ ਐਪ ਰਾਹੀਂ ਟੋਏ ਜਾਂ ਹੋਰ ਖਰਾਬੀ ਦੀ ਫੋਟੋ ਅਤੇ ਲੋਕੇਸ਼ਨ ਰਿਕਾਰਡ ਹੋਵੇਗੀ ਅਤੇ ਹਰ ਖਰਾਬੀ ਨੂੰ ਤੁਰੰਤ ਠੀਕ ਕਰ ਦਿੱਤਾ ਜਾਵੇਗਾ।

ਇਸ 'ਤੇ ਸਾਬਕਾ ਕ੍ਰਿਕੇਟਰ ਅਤੇ ਈਸਟ ਦਿੱਲੀ ਤੋਂ ਸੰਸਦ ਮੈਂਬਰ ਗੌਤਮ ਗੰਭੀਰ ਨੇ ਲਿਖਿਆ,''ਬਾਬੂ ਜੀ ਧੀਰੇ ਚੱਲਣਾ, ਬੜੇ ਗੱਢੇ ਹੈਂ ਇਸ ਰਾਹ ਮੇਂ! ਸਾਨੂੰ ਪਤਾ ਹੈ ਦਿੱਲੀ ਦੀ ਹਕੀਕਤ ਪਰ ਦਿਲ ਨੂੰ ਖੁਸ਼ ਰੱਖਣ ਲਈ ਅਰਵਿੰਦ ਕੇਜਰੀਵਾਲ ਇਹ ਖਿਆ ਚੰਗਾ ਹੈ।'' ਕੇਜਰੀਵਾਲ ਨੇ ਪਹਿਲਾਂ ਹੀ ਇਸ ਮੁਹਿੰਮ ਦਾ ਐਲਾਨ ਕਰ ਦਿੱਤਾ ਸੀ। ਕੇਜਰੀਵਾਲ ਨੇ ਇਕ ਹੋਰ ਟਵੀਟ 'ਚ ਲਿਖਿਆ ਸੀ ਕਿ ਦਿੱਲੀ ਸਰਕਾਰ (ਪੀ.ਡਬਲਿਊ.ਡੀ.) ਦੇ ਅਧੀਨ ਦਿੱਲੀ ਦੀਆਂ ਕੁਝ ਹੀ ਸੜਕਾਂ ਆਉਂਦੀਆਂ ਹਨ ਪਰ ਉਨ੍ਹਾਂ 'ਤੇ ਰੋਜ਼ ਲੱਖਾਂ ਵਾਹਨ ਚੱਲਦੇ ਹਨ, ਬਾਰਸ਼ ਤੋਂ ਸੜਕਾਂ 'ਤੇ ਜੋ ਅਸਰ ਹੁੰਦਾ ਹੈ, ਉਸ ਨਾਲ ਕਿਸੇ ਨੂੰ ਅਸਹੂਲਤ ਨਾ ਹੋਵੇ, ਇਸ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇੰਨੇ ਵੱਡੇ ਪੱਧਰ 'ਤੇ ਪਹਿਲੀ ਵਾਰ ਸੜਕਾਂ ਦਾ ਨਿਰੀਖਣ ਹੋ ਰਿਹਾ ਹੈ।


DIsha

Content Editor

Related News