ਦਿੱਲੀ ਵਿਧਾਨ ਸਭਾ ਚੋਣਾਂ ਲਈ ''ਆਪ'' ਨੇ ਲਾਂਚ ਕੀਤਾ ''ਲੱਗੇ ਰਹੋ ਕੇਜਰੀਵਾਲ'' ਗੀਤ

01/12/2020 10:36:41 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਆਮ ਆਦਮੀ ਪਾਰਟੀ ਯਾਨੀ ਕਿ ਆਪ ਨੇ ਕਮਰ ਕੱਸ ਲਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਮਣੇ ਇਸ ਵਾਰ ਜਿੱਤ ਲਈ ਵੱਡੀ ਚੁਣੌਤੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਪ੍ਰਚਾਰ ਗੀਤ 'ਲੱਗੇ ਰਹੋ ਕੇਜਰੀਵਾਲ' ਨੂੰ ਲਾਂਚ ਕੀਤਾ ਹੈ। ਦਿੱਲੀ ਦੇ ਨਾਗਰਿਕਾਂ ਵਲੋਂ ਦਿੱਤੇ ਗਏ ਨਾਅਰੇ 'ਅੱਛੇ ਬੀਤੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ' ਤੋਂ ਪ੍ਰੇਰਿਤ ਇਸ ਗੀਤ ਨੂੰ ਪ੍ਰਸਿੱਧ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਆਪਣਾ ਸੁਰ ਦਿੱਤਾ ਹੈ, ਜਿਨ੍ਹਾਂ ਨੇ 2015 ਦੀਆਂ ਵਿਧਾਨ ਸਭਾ ਚੋਣਾਂ 'ਚ 'ਪੰਜ ਸਾਲ ਕੇਜਰੀਵਾਲ' ਨੂੰ ਕੰਪੋਜ ਕੀਤਾ ਸੀ। 

 

ਇਕ ਪ੍ਰੈੱਸ ਕਾਨਫਰੰਸ 'ਚ 'ਲੱਗੇ ਰਹੋ ਕੇਜਰੀਵਾਲ' ਗੀਤ ਦੀ ਲਾਂਚਿੰਗ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਪਾਰਟੀ ਨੇਤਾ ਆਤਿਸ਼ੀ ਵੀ ਮੌਜੂਦ ਸੀ। ਇੱਥੇ ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ 2020 ਨੂੰ ਹੋਣੀਆਂ ਹਨ ਅਤੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਆਮ ਆਦਮੀ ਪਾਰਟੀ ਇਸ ਵਾਰ ਦੀਆਂ ਚੋਣਾਂ ਸਿੱਖਿਆ, ਸਿਹਤ, ਪਾਣੀ, ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਹੀ ਲੈ ਕੇ ਲੜੇਗੀ। ਕੇਜਰੀਵਾਲ ਸਰਕਾਰ ਨੇ 5 ਸਾਲਾਂ ਦੌਰਾਨ ਦਿੱਲੀ ਦੀ ਜਨਤਾ ਲਈ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ।


Tanu

Content Editor

Related News