ਦਿੱਲੀ ਤੱਕ ਪੁੱਜੀ ਹਿੰਸਾ, ਕੇਜਰੀਵਾਲ ਨੇ ਕੀਤੀ ਸ਼ਾਂਤੀ ਦੀ ਅਪੀਲ

08/25/2017 5:39:32 PM

ਨਵੀਂ ਦਿੱਲੀ— ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਪੰਚਕੂਲਾ ਸੀ.ਬੀ.ਆਈ. ਕੋਰਟ ਨੇ ਬਾਬਾ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹੀ ਹਿੰਸਾ ਇੰਨੀ ਵਧ ਗਈ ਕਿ ਉਹ ਹੁਣ ਦਿੱਲੀ ਤੱਕ ਪੁੱਜ ਗਈ ਹੈ। ਸੂਤਰਾਂ ਡੇਰਾ ਸਮਰਥਕਾਂ ਵੱਲੋਂ ਬੱਸਾਂ ਨੂੰ ਅੱਗ ਲਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ। 
 

ਉੱਥੇ ਹੀ ਹਿੰਸਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਨੇ ਸਾਰਿਆਂ ਦੀ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਹ ਹਿੰਸਾ ਇੰਨੀ ਵਧ ਗਈ ਹੈ ਕਿ ਕਾਫੀ ਥਾਂਵਾਂ 'ਤੇ ਕਰਫਿਊ ਜਾਰੀ ਕਰ ਦਿੱਤਾ ਗਿਆ ਹੈ। ਮੋਬਾਇਲ ਨੈੱਟਵਰਕਿੰਗ ਤੱਕ ਬੰਦ ਕੀਤੀ ਗਈ ਹੈ।


Related News