ਅਰੁਣਾਚਲ ਪ੍ਰਦੇਸ਼ ’ਚ ਡਾਇਰੀਆ ਦਾ ਵਧਦਾ ਕਹਿਰ, 14 ਦਿਨਾਂ ’ਚ 9 ਬੱਚਿਆਂ ਦੀ ਹੋਈ ਮੌਤ

Monday, Aug 01, 2022 - 04:45 PM (IST)

ਅਰੁਣਾਚਲ ਪ੍ਰਦੇਸ਼ ’ਚ ਡਾਇਰੀਆ ਦਾ ਵਧਦਾ ਕਹਿਰ, 14 ਦਿਨਾਂ ’ਚ 9 ਬੱਚਿਆਂ ਦੀ ਹੋਈ ਮੌਤ

ਈਟਾਨਗਰ- ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ’ਚ ਪਿਛਲੇ ਦੋ ਹਫ਼ਤਿਆਂ ’ਚ ਡਾਇਰੀਆ (ਉਲਟੀ-ਦਸਤ) ਕਾਰਨ 9 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਬੱਚਿਆਂ ਦੀ ਉਮਰ 3 ਤੋਂ 10 ਸਾਲ ਦਰਮਿਆਨ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਇਕ ਪੰਦਰਵਾੜੇ ’ਚ ਪੋਂਗਕੋਂਗ ਪਿੰਡ ਦੇ 7 ਅਤੇ ਲੋਂਗਲਿਯਾਂਗ ਦੇ 2 ਬੱਚਿਆਂ ਦੀ ਮੌਤ ਇਸ ਬੀਮਾਰੀ ਨਾਲ ਹੋ ਗਈ। ਇਸ ਨਾਲ ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚਿੰਤਾਵਾਂ ਵੱਧ ਗਈਆਂ ਹਨ। 

ਓਧਰ ਜ਼ਿਲ੍ਹਾ ਮੈਡੀਕਲ ਅਧਿਕਾਰੀ (DMO) ਓਬਾਂਗ ਤੱਗੂ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਜਾਂਚ ਲਈ ਜੋ ਨਮੂਨੇ ਲਏ ਗਏ ਸਨ, ਉਨ੍ਹਾਂ ਦੇ ਨਤੀਜੇ ਅਜੇ ਨਹੀਂ ਆਏ ਹਨ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਜਦਕਿ ਇਕ ਮੈਡੀਕਲ ਟੀਮ ਅਤੇ ਇਕ ਐਂਬੂਲੈਂਸ ਲਾਜੂ ਕਮਿਊਨਿਟੀ ਕੇਂਦਰ ’ਚ ਤਾਇਨਾਤ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ ’ਚ ਸਥਿਤੀ ’ਚ ਸੁਧਾਰ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ‘ਡਾਇਰੀਆ’ ਹੈ।


author

Tanu

Content Editor

Related News