ਧਾਰਾ 370 ਰੱਦ ਕੀਤੇ ਜਾਣ ਨਾਲ ਜੰਮੂ-ਕਸ਼ਮੀਰ 'ਚ ਆਇਆ ਵੱਡਾ ਬਦਲਾਅ

Thursday, Aug 06, 2020 - 06:54 PM (IST)

ਧਾਰਾ 370 ਰੱਦ ਕੀਤੇ ਜਾਣ ਨਾਲ ਜੰਮੂ-ਕਸ਼ਮੀਰ 'ਚ ਆਇਆ ਵੱਡਾ ਬਦਲਾਅ

ਸ਼੍ਰੀਨਗਰ— ਬੀਤੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਰੱਦ ਕੀਤੇ ਜਾਣ ਮਗਰੋਂ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਇਹ ਬਦਲਾਅ ਸੀ, ਕਸ਼ਮੀਰ 'ਚ ਲਗਾਤਾਰ ਹੁੰਦੀਆਂ ਪਥਰਾਅ ਦੀਆਂ ਘਟਨਾਵਾਂ 'ਚ ਗਿਰਾਵਟ ਆਈ। ਕਸ਼ਮੀਰ ਦੇ ਨੌਜਵਾਨਾਂ ਨਾਲ ਕੁਝ ਲੋਕਾਂ ਵਲੋਂ ਖੇਡਿਆ ਜਾਣ ਵਾਲਾ ਖੇਡ ਹੁਣ ਬੰਦ ਹੋ ਗਿਆ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਤਵਾਦ ਨਾਲ ਕੁਝ ਵੀ ਨਹੀਂ ਮਿਲੇਗਾ। ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਹੀ ਹੈ। ਇਸ ਬਾਬਤ ਮੁਹੰਮਦ ਯੂਸੁਫ ਨੇ ਦੱਸਿਆ ਕਿ ਨੌਜਵਾਨ ਸਮਝਦਾਰ ਹੋ ਗਏ ਹਨ। ਕਮਸ਼ੀਰ ਵਿਚ ਹੋਈਆਂ ਪਥਰਾਅ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਯੂਸੁਫ ਨੇ ਕਿਹਾ ਕਿ ਅਸੀਂ ਰੋਜ਼ਾਨਾ ਵਿਰੋਧ-ਪ੍ਰਦਰਸ਼ਨ ਅਤੇ ਪਥਰਾਅ ਦੀਆਂ ਘਟਨਾਵਾਂ ਕਰਦੇ ਸੀ, ਜੋ ਹੁਣ ਨਹੀਂ ਹੁੰਦੀਆਂ ਹਨ।  

PunjabKesari
ਖ਼ਤਰਨਾਕ ਹਮਲੇ ਸ਼੍ਰੀਨਗਰ ਦੀਆਂ ਸੜਕਾਂ 'ਤੇ ਵਿਰੋਧ-ਪ੍ਰਦਰਸ਼ਨ ਰੋਜ਼ਾਨਾ ਦੀ ਗੱਲ ਬਣ ਗਈ ਸੀ। ਸਾਲ 2016 ਦੀ ਗੱਲ ਕੀਤੀ ਜਾਵੇ ਤਾਂ ਪੱਥਰਬਾਜ਼ੀ ਦੀਆਂ ਤਕਰੀਬਨ 2,653 ਘਟਨਾਵਾਂ ਵਾਪਰੀਆਂ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਵਲੋਂ 2017 'ਚ ਕੀਤੀ ਗਈ ਇਕ ਜਾਂਚ 'ਚ ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਘਾਟੀ 'ਚ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਪੈਸੇ ਦਿੱਤੇ। ਫ਼ੌਜ ਅਤੇ ਹੋਰ ਸੁਰੱਖਿਆ ਦਸਤਿਆਂ 'ਤੇ ਪੱਥਰ ਸੁੱਟਣ ਲਈ ਹਰੇਕ ਜਵਾਨ ਨੂੰ 500-500 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਦਰਅਸਲ ਪਾਕਿਸਤਾਨ ਕਈ ਯੁੱਧਾਂ 'ਚ ਅਸਫ਼ਲ ਰਿਹਾ ਹੈ, ਇਸ ਲਈ ਉਹ ਕਸ਼ਮੀਰੀ ਲੋਕਾਂ ਦਾ ਇਸਤੇਮਾਲ ਕਰਦਾ ਹੈ। ਛੋਟੇ ਮੁੰਡਿਆਂ ਨੂੰ ਪੱਥਰ ਮਾਰਨ ਲਈ 500 ਰੁਪਏ ਦਿੱਤੇ ਜਾਂਦੇ ਹਨ ਪਰ ਹੁਣ ਇਹ ਬੀਤੇ ਕੱਲ੍ਹ ਦੀ ਗੱਲ ਜਾਪਦੀ ਹੈ।

PunjabKesari
ਪੁਲਵਾਮਾ ਦੇ ਇਕ ਸਰਪੰਚ ਅਲਤਾਫ ਠਾਕੁਰ ਦੱਸਦੇ ਹਨ ਕਿ ਪਿਛਲੇ ਸਾਲ 5 ਅਗਸਤ ਤੋਂ ਬਾਅਦ ਕਸ਼ਮੀਰ ਇਕ ਨਵੇਂ ਰਾਹ ਵੱਲ ਵੱਧਣਾ ਸ਼ੁਰੂ ਹੋ ਗਿਆ। ਅੱਤਵਾਦ ਤੋਂ ਪ੍ਰਭਾਵਿਤ ਹੋਇਆ ਕਸ਼ਮੀਰ ਹੁਣ ਆਉਣ ਵਾਲੇ ਸਮੇਂ ਵਿਚ ਇਕ ਨਮੂਨੇ ਵਜੋਂ ਉਭਰੇਗਾ। ਇਕ ਖੇਤਰ ਵਿਚ ਸਕਾਰਾਤਮਕ ਬਦਲਾਵਾਂ 'ਚੋਂ ਇਕ ਹੈ। ਕਸ਼ਮੀਰ ਘਾਟੀ ਦੇ ਸੁਰੱਖਿਆ ਦਸਤਿਆਂ ਅਤੇ ਵਾਸੀਆਂ ਵਿਚਾਲੇ ਪਥਰਾਅ ਨਹੀਂ ਹੋਇਆ। ਅਕਤੂਬਰ 2018 'ਚ ਅਨੰਤਨਾਗ 'ਚ ਪਥਰਾਅ ਦੌਰਾਨ ਸਿਰ 'ਚ ਸੱਟ ਲੱਗਣ ਤੋਂ ਬਾਅਦ ਫ਼ੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਸੀ। ਸਾਲਾਂ ਤੋਂ ਪੱਥਰਬਾਜ਼ੀ ਕਾਰਨ ਫ਼ੌਜ ਦੇ ਸੈਂਕੜੇ ਲੋਕ ਅਤੇ ਨਾਗਰਿਕ ਜ਼ਖਮੀ ਹੋ ਗਏ। 
ਹਾਲਾਂਕਿ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਰਹੀ ਹੈ। ਇਕ ਪੱਤਰਕਾਰ ਤਾਰਿਕ ਭੱਟ ਨੇ ਕਿਹਾ ਕਿ ਜਦੋਂ ਤੋਂ ਮੈਂ ਜੰਮਿਆ, ਮੈਂ ਵਿਰੋਧ-ਪ੍ਰਦਰਸ਼ਨਾਂ ਅਤੇ ਹੜਤਾਲਾਂ ਦਾ ਗਵਾਹ ਰਿਹਾ ਯਾਨ ਕਿ ਇਸ ਨੂੰ ਮੈਂ ਅੱਖੀ ਵੇਖਿਆ। ਧਾਰਾ-370 ਨੂੰ ਖਤਮ ਕਰਨ ਤੋਂ ਬਾਅਦ ਕੋਈ ਹੜਤਾਲ ਨਹੀਂ ਕੀਤੀ ਗਈ। ਸਾਡੇ ਇੱਥੇ ਪੱਥਰਬਾਜ਼ੀ ਦੀ ਕੋਈ ਘਟਨਾ ਨਹੀਂ ਵਾਪਰੀ। ਤਬਦੀਲੀ ਸਾਡੇ ਸਾਹਮਣੇ ਹੈ। ਹੁਣ ਹਰ ਕੋਈ ਸ਼ਾਂਤੀ ਨਾਲ ਜੀ ਰਿਹਾ ਹੈ। ਲੋਕ ਹੁਣ ਵਿਕਾਸ ਅਤੇ ਉਦਯੋਗਾਂ ਲਈ ਹੋਰ ਮੰਗਾਂ ਰੱਖ ਰਹੇ ਹਨ। 


author

Tanu

Content Editor

Related News