ਸਰਕਾਰ ਨੇ ਕਿਹਾ ਕਿ ਅਰੋਗਿਆ ਸੇਤੂ ਐਪ ਨਾਲ ਸੁਰੱਖਿਆ ਉਲੰਘਣਾ ਦਾ ਕੋਈ ਖਤਰਾ ਨਹੀਂ

Wednesday, May 06, 2020 - 07:06 PM (IST)

ਸਰਕਾਰ ਨੇ ਕਿਹਾ ਕਿ ਅਰੋਗਿਆ ਸੇਤੂ ਐਪ ਨਾਲ ਸੁਰੱਖਿਆ ਉਲੰਘਣਾ ਦਾ ਕੋਈ ਖਤਰਾ ਨਹੀਂ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਅਰੋਗਿਆ ਸੇਤੂ ਵਿਚ ਕੋਈ ਡਾਟਾ ਜਾਂ ਸੁਰੱਖਿਆ ਉਲੰਘਣਾ ਦਾ ਕੋਈ ਮਾਮਲਾ ਨਹੀਂ ਹੈ। ਦਰਅਸਲ ਇਕ ਐਥੀਕਲ ਹੈਕਰ ਨੇ ਐਪਲੀਕੇਸ਼ਨ ਵਿਚ ਸੁਰੱਖਿਆ ਮੁੱਦੇ ਨੂੰ ਲੈ ਕੇ ਚਿੰਤਾ ਜਤਾਈ ਸੀ। ਅਜੇ ਤੱਕ ਪੂਰੇ ਦੇਸ਼ ਵਿਚ ਲਗਭਗ 9 ਕਰੋੜ ਲੋਕਾਂ ਨੇ ਅਰੋਗਿਆ ਸੇਤੂ ਡਾਊਨਲੋਡ ਕੀਤਾ ਹੈ। ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਦੀ ਕੋਸ਼ਿਸ਼ ਦੇ ਤੌਰ 'ਤੇ ਲਿਆਂਦੇ ਗਏ ਇਸ ਐਪ ਦੀ ਵਰਤੋਂ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਾਰੇ ਮੁਲਾਜ਼ਮਾਂ ਲਈ ਜ਼ਰੂਰੀ ਕਰ ਦਿੱਤੀ ਗਈ ਹੈ। ਇਹ ਯਕੀਨੀ ਕਰਨਾ ਸਬੰਧਿਤ ਸੰਗਠਨਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਦੇ ਇਥੇ ਕੰਮ ਕਨਰ ਵਾਲੇ ਸਾਰੇ 100 ਫੀਸਦੀ ਮੁਲਾਜ਼ਮ ਇਸ ਐਪ ਦੀ ਵਰਤੋਂ ਕਰਨ।

ਕੋਵਿਡ-19 'ਤੇ ਮੰਤਰੀ ਸਮੂਹ (ਜੀ.ਓ.ਐਮ.) ਦੀ 14ਵੀਂ ਮੀਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਅਰੋਗਿਆ ਸੇਤੂ ਦੇ ਪ੍ਰਦਰਸ਼ਨ ਪ੍ਰਭਾਵ ਅਤੇ ਲਾਭ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ 'ਤੇ ਵੀ ਚਰਚਾ ਕੀਤੀ ਗਈ। ਜੀ.ਓ.ਐਮ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਤਕਨੀਕ ਦੀ ਵਰਤੋਂ ਮਹਾਂਮਾਰੀ ਰੋਕਥਾਮ ਦੀ ਰਣਨੀਤੀ ਲਈ ਜ਼ਰੂਰੀ ਹੈ ਅਤੇ ਇਹ ਸੂਬਿਆਂ ਨੂੰ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਇਸ ਖਤਰਨਾਕ ਬੀਮਾਰੀ ਨਾਲ ਨਜਿੱਠਣ ਵਿਚ ਮਦਦ ਕਰ ਰਿਹਾ ਹੈ। ਮੋਬਾਇਲ ਐਪਲੀਕੇਸ਼ਨ ਉਪਯੋਗਕਰਤਾਵਾਂ ਨੂੰ ਇਹ ਪਤਾ ਲਗਾਉਣ ਵਿਚ ਮਦਦ ਕਰਦਾ ਹੈ ਕਿ ਉਨ੍ਹਾਂ ਨੂੰ ਕੋਵਿਡ-19 ਦਾ ਖਤਰਾ ਹੈ ਜਾਂ ਨਹੀਂ। ਇਹ ਕੋਰੋਨਾ ਅਤੇ ਇਸ ਦੇ ਲੱਛਣਾਂ ਤੋਂ ਬਚਣ ਦੇ ਤਰੀਕਿਆਂ ਸਣੇ ਲੋਕਾਂ ਨੂੰ ਮਹੱਤਵਪੂਰਨ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ।


author

Sunny Mehra

Content Editor

Related News