ਡ੍ਰੈਗਨ ਦੀ ਹਰ ਚਾਲ ਦਾ ਜਵਾਬ ਦੇਣ ਲਈ ਲੱਦਾਖ ਭੇਜੀਆਂ 60 ਬੋਫੋਰਜ਼ ਤੋਪਾਂ
Saturday, Jun 06, 2020 - 01:12 AM (IST)
ਨਵੀਂ ਦਿੱਲੀ, ਪੇਇਚਿੰਗ : ਪੂਰਬੀ ਲੱਦਾਖ 'ਚ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਭਾਰਤ ਨੇ ਬੋਫੋਰਜ਼ ਤੋਪਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਲੇਹ ਤੋਂ ਕਰੀਬ 60 ਬੋਫੋਰਜ਼ ਤੋਪਾਂ ਨੂੰ ਐੱਲ.ਏ.ਸੀ. ਵੱਲ ਰਵਾਨਾ ਕੀਤਾ ਗਿਆ ਹੈ। ਸੂਤਰਾਂ ਦੇ ਅਨੁਸਾਰ ਐੱਲ.ਏ.ਸੀ. ਦੇ ਉਸ ਪਾਰ ਚੀਨ ਨੇ ਵੀ ਤੋਪਾਂ ਦੀ ਤਾਇਨਾਤੀ ਕਰ ਦਿੱਤੀ ਹੈ।
ਦੂਜੇ ਪਾਸੇ, ਚੀਨ-ਭਾਰਤ ਸਰਹੱਦ 'ਤੇ ਚੌਕਸੀ ਰੱਖਣ ਵਾਲੇ ਆਪਣੇ ਵੈਸਟਰਨ ਥੀਏਟਰ ਕਮਾਂਡ ਬਲਾਂ ਲਈ ਚੀਨ ਨੇ ਨਵੇਂ ਫੌਜੀ ਕਮਾਂਡਰ ਦੀ ਨਿਯੁਕਤੀ ਕੀਤੀ ਹੈ। ਲੈਫਟਿਨੈਂਟ ਜਨਰਲ ਸ਼ੂ ਕਿਲਿੰਗ ਨੂੰ ਉਸਦੇ ਸਰਹੱਦੀ ਬਲਾਂ ਦਾ ਨਵਾਂ ਕਮਾਂਡਰ ਬਣਾਇਆ ਗਿਆ ਹੈ।
ਉਥੇ ਹੀ ਸ਼ਨੀਵਾਰ ਨੂੰ ਹੋਣ ਵਾਲੀ ਦੋਨਾਂ ਦੇਸ਼ਾਂ ਦੇ ਕਮਾਂਡਰਾਂ ਦੀ ਬੈਠਕ 'ਚ ਪਹਿਲੀ ਵਾਰ ਪੂਰੇ ਵਿਵਾਦ 'ਤੇ ਸੰਯੁਕਤ ਗੱਲਬਾਤ ਹੋਵੇਗੀ। ਮੀਟਿੰਗ 'ਚ 14ਵੀਂ ਕੋਰ ਦੇ ਕਮਾਂਡਰ ਲੈਫਟਿਨੈਂਟ ਜਨਰਲ ਹਰਿੰਦਰ ਸਿੰਘ ਭਾਰਤੀ ਟੀਮ ਦੀ ਅਗਵਾਈ ਕਰਣਗੇ। ਚੀਨ ਦੀ ਨੁਮਾਇੰਦਗੀ ਕਰਣ ਵਾਲੇ ਮੇਜਰ ਜਨਰਲ ਲਿਯੁ ਲਿਨ ਸਾਊਥ ਸ਼ਿਨਜਿਆਂਗ ਮਿਲਟਰੀ ਰਿਜ਼ਨ ਦੇ ਕਮਾਂਡਰ ਹਨ।