ਛੁੱਟੀ ''ਤੇ ਘਰ ਆਏ ਫ਼ੌਜੀ ਜਵਾਨ ਨੂੰ ਖਿੱਚ ਲਿਆਈ ਮੌਤ

Friday, Oct 25, 2024 - 05:17 PM (IST)

ਛੁੱਟੀ ''ਤੇ ਘਰ ਆਏ ਫ਼ੌਜੀ ਜਵਾਨ ਨੂੰ ਖਿੱਚ ਲਿਆਈ ਮੌਤ

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਸੁਜਾਨਪੁਰ 'ਚ ਇਕ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਆਪਣੀ ਜਾਨ ਗਵਾਉਣ ਵਾਲੇ ਫੌਜੀ ਜਵਾਨ ਦੀ ਪਛਾਣ ਵਿਕਾਸ ਕੁਮਾਰ (24) ਅਤੇ ਦੂਜੇ ਜ਼ਖਮੀ ਵਿਅਕਤੀ ਦੀ ਪਛਾਣ ਨਿਖਿਲ ਕੁਮਾਰ (22) ਵਜੋਂ ਹੋਈ ਹੈ।

ਵਿਕਾਸ ਛੁੱਟੀ 'ਤੇ ਘਰ ਆਇਆ ਹੋਇਆ ਸੀ। ਪੁਲਸ ਮੁਤਾਬਕ ਵੀਰਵਾਰ ਦੇਰ ਰਾਤ ਕਾਰ 'ਚ ਸਵਾਰ ਵਿਕਾਸ ਅਤੇ ਨਿਖਿਲ ਉਹਲ ਤੋਂ ਭਟੇੜ ਜਾ ਰਹੇ ਸਨ। ਘਰ ਪਰਤਦੇ ਸਮੇਂ ਉਨ੍ਹਾਂ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਪਿੰਡ ਅੰਦਰਾਲ ਨੇੜੇ ਡੂੰਘੀ ਖੱਡ ਵਿਚ ਜਾ ਡਿੱਗੀ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਿਕਾਸ ਅਤੇ ਨਿਖਿਲ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਨਿਖਿਲ ਦਾ ਇਲਾਜ ਕੀਤਾ ਜਾ ਰਿਹਾ ਹੈ।


author

Tanu

Content Editor

Related News