ਫੌਜ ਦਾ ਇਕ ਜਵਾਨ ਕੋਰੋਨਾ ਪਾਜ਼ੇਟਿਵ, ਹੈੱਡ ਕੁਆਰਟਰ ਦੀ ਇਕ ਮੰਜ਼ਲ ਸੀਲ
Friday, May 15, 2020 - 03:31 PM (IST)

ਨਵੀਂ ਦਿੱਲੀ- ਫੌਜ ਦੇ ਇਕ ਜਵਾਨ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਪਾਏ ਜਾਣ ਤੋਂ ਬਾਅਦ ਫੌਜ ਦੇ ਇੱਥੇ ਸਥਿਤ ਹੈੱਡ ਕੁਆਰਟਰ ਫੌਜ ਭਵਨ ਦੀ ਇਕ ਮੰਜ਼ਲ ਨੂੰ ਸ਼ੁੱਕਰਵਾਰ ਨੂੰ ਸੀਲ ਕਰ ਦਿੱਤਾ ਗਿਆ। ਫੌਜ ਅਨੁਸਾਰ ਫੌਜ ਭਵਨ 'ਚ ਤਾਇਨਾਤ ਇਕ ਜਵਾਨ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦ ਭਵਨ ਦੀ ਇਕ ਮੰਜ਼ਲ ਨੂੰ ਸੀਲ ਕਰ ਦਿੱਤਾ ਗਿਆ ਹੈ। ਪ੍ਰਭਾਵਿਤ ਖੇਤਰ ਨੂੰ ਪ੍ਰੋਟੋਕਾਲ ਅਨੁਸਾਰ ਇਨਫੈਕਸ਼ਨ ਮੁਕਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਨਫੈਕਟਡ ਜਵਾਨ ਨੂੰ ਮਿਲਣ ਵਾਲੇ ਜਵਾਨਾਂ ਅਤੇ ਅਧਿਕਾਰੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਦਾ ਪਤਾ ਲਗਾਉਣ ਤੋਂ ਬਾਅਦ ਕੁਆਰੰਟੀਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਕ ਦਿਨ ਪਹਿਲਾਂ ਹੀ ਰੇਲ ਭਵਨ 'ਚ ਵੀ ਇਕ ਕਰਮਚਾਰੀ 'ਚ ਕੋਰੋਨਾ ਇਨਫੈਕਸ਼ਨ ਪਾਏ ਜਾਣ ਤੋਂ ਬਾਅਦ ਰੇਲ ਭਵਨ ਨੂੰ ਸੀਲ ਕਰ ਦਿੱਤਾ ਗਿਆ ਸੀ। ਨੀਤੀ ਕਮਿਸ਼ਨ 'ਚ ਵੀ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦਪੂਰੀ ਇਮਾਰਤ ਨੂੰ ਬੰਦ ਕਰ ਕੇ ਇਨਫੈਕਸ਼ਨ ਮੁਕਤ ਕੀਤਾ ਗਿਆ ਸੀ।