ਮਮਤਾ ਬੈਨਰਜੀ ਦੇ ਬਿਆਨ ਤੋਂ ਫੌਜ ਨਾਰਾਜ਼, ਬੰਗਾਲ ਦੇ ਰਾਜਪਾਲ ਕੋਲ ਪ੍ਰਗਟਾਇਆ ਇਤਰਾਜ਼
Tuesday, Jan 20, 2026 - 10:47 PM (IST)
ਕੋਲਕਾਤਾ, (ਭਾਸ਼ਾ)- ਭਾਰਤੀ ਫੌਜ ਦੀ ਪੂਰਬੀ ਕਮਾਂਡ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਾਜ਼ਾ ਦੋਸ਼ਾਂ ਕਿ ਇਕ ਸੀਨੀਅਰ ਫੌਜੀ ਅਧਿਕਾਰੀ ਫੋਰਟ ਵਿਲੀਅਮ ਵਿਖੇ ਕਮਾਂਡ ਬੇਸ ਦੀ ਵਰਤੋਂ ਕਰ ਰਿਹਾ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ’ਤੇ ਐੱਸ. ਆਈ. ਆਰ. ਅਭਿਆਸਾਂ ’ਤੇ ਕੰਮ ਕਰ ਰਿਹਾ ਸੀ, ਸਬੰਧੀ ਰਾਜਪਾਲ ਸੀ. ਵੀ. ਆਨੰਦ ਬੋਸ ਕੋਲ ਇਤਰਾਜ਼ ਪ੍ਰਗਟਾਉਂਦਿਆਂ ਦਖਲ ਦੇਣ ਦੀ ਬੇਨਤੀ ਕੀਤੀ ਹੈ।
‘ਲੋਕ ਭਵਨ’ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਫੋਰਟ ਵਿਲੀਅਮ ’ਚ ਕਮਾਂਡ ਹੈੱਡਕੁਆਰਟਰ ਦੇ 2 ਫੌਜੀ ਜਰਨੈਲਾਂ ਨੇ ਪਿਛਲੇ ਹਫ਼ਤੇ ਰਾਜਪਾਲ ਬੋਸ ਨਾਲ ਮੁਲਾਕਾਤ ਕੀਤੀ ਤੇ ਇਕ ਚਿੱਠੀ ਸੌਂਪੀ ਜਿਸ ’ਚ ਕਥਿਤ ਤੌਰ ’ਤੇ ਮਮਤਾ ਦੇ ਦਾਅਵਿਆਂ 'ਤੇ ਇਤਰਾਜ਼ ਜਤਾਇਆ ਗਿਆ ਸੀ।
ਮੀਟਿੰਗ ਦੇ ਵੇਰਵੇ ਨਹੀਂ ਮਿਲੇ ਪਰ ਲੋਕ ਭਵਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਇਸ ਨੂੰ ਸਮਰੱਥ ਕੇਂਦਰੀ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ। ਮੰਨਿਆ ਜਾਂਦਾ ਹੈ ਕਿ ਫੌਜ ਦੇ ਅਧਿਕਾਰੀਆਂ ਨੇ ਰਾਜਪਾਲ ਨਾਲ ਗੱਲਬਾਤ ਦੌਰਾਨ ਮਾਮਲੇ ’ਚ ਉਨ੍ਹਾਂ ਦੇ ਦਖਲ ਦੀ ਬੇਨਤੀ ਕੀਤੀ।
