ਦਿੱਲੀ ''ਚ ਘੱਟ ਕੇ 422 ਹੋਇਆ AQI, ਪਰ ਹਾਲੇ ਵੀ ਡੇਂਜਰ ਜ਼ੋਨ ''ਚ ਹਵਾ ਦੀ ਕੁਆਲਿਟੀ

Wednesday, Nov 20, 2024 - 09:40 AM (IST)

ਦਿੱਲੀ ''ਚ ਘੱਟ ਕੇ 422 ਹੋਇਆ AQI, ਪਰ ਹਾਲੇ ਵੀ ਡੇਂਜਰ ਜ਼ੋਨ ''ਚ ਹਵਾ ਦੀ ਕੁਆਲਿਟੀ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਇਨ੍ਹੀਂ ਦਿਨੀਂ ਬੇਹੱਦ ਜ਼ਹਿਰੀਲੀ ਹੋ ਚੁੱਕੀ ਹੈ। ਪਿਛਲੇ ਕਈ ਦਿਨਾਂ ਤੋਂ ਹਵਾ ਦੀ ਗੁਣਵੱਤਾ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਕੁਝ ਸੁਧਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਬੁੱਧਵਾਰ ਸਵੇਰੇ ਦਿੱਲੀ ਵਿਚ AQI 500 ਤੋਂ ਹੇਠਾਂ ਆ ਗਿਆ ਹੈ। ਅਜਿਹੇ 'ਚ ਦਿੱਲੀ ਦੀ ਹਵਾ ਦੀ ਗੁਣਵੱਤਾ 'ਸੀਵੀਅਰ ਪਲੱਸ' ਸ਼੍ਰੇਣੀ 'ਚ ਆਉਣ ਤੋਂ ਬਾਅਦ ਮੁੜ 'ਗੰਭੀਰ' ਸ਼੍ਰੇਣੀ 'ਚ ਆ ਗਈ ਹੈ।

ਸਵੇਰੇ 6 ਵਜੇ ਦਿੱਲੀ ਦਾ 24 ਘੰਟੇ ਦਾ ਸਮੁੱਚਾ AQI 422 ਹੈ, ਜੋ ਅਜੇ ਵੀ "ਗੰਭੀਰ" ਸ਼੍ਰੇਣੀ ਵਿਚ ਹੈ। ਪ੍ਰਦੂਸ਼ਣ ਵਿਚ ਕਮੀ ਦੇ ਬਾਵਜੂਦ 38 ਸਟੇਸ਼ਨਾਂ ਵਿੱਚੋਂ ਇਕ ਦਰਜਨ ਦੇ ਕਰੀਬ ਸਟੇਸ਼ਨ ਅਜੇ ਵੀ "ਗੰਭੀਰ ਪਲੱਸ" ਸ਼੍ਰੇਣੀ ਵਿਚ ਹਨ। ਰੋਹਿਣੀ, ਵਜ਼ੀਰਪੁਰ, ਆਨੰਦ ਵਿਹਾਰ, ਅਸ਼ੋਕ ਵਿਹਾਰ, ਬਵਾਨਾ, ਨਰੇਲਾ, ਮੁੰਡਕਾ, ਅਲੀਪੁਰ, ਜਹਾਂਗੀਰ ਪੁਰੀ, ਸੋਨੀਆ ਵਿਹਾਰ ਅਤੇ ਅਸ਼ੋਕ ਵਿਹਾਰ ਵਰਗੇ ਸਟੇਸ਼ਨ ਅਜੇ ਵੀ 24 ਘੰਟੇ ਦੀ ਔਸਤ AQI 450 ਤੋਂ ਉੱਪਰ ਰਿਕਾਰਡ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਕਰੀਬ 24 ਘੰਟੇ ਪਹਿਲਾਂ ਪ੍ਰਦੂਸ਼ਣ ਦੇ ਪੱਧਰ 'ਚ ਸੁਧਾਰ ਹੋਣ ਦੇ ਬਾਵਜੂਦ ਸਟੇਸ਼ਨ ਅਜੇ ਵੀ ਖਤਰਨਾਕ ਤੌਰ 'ਤੇ ਪ੍ਰਦੂਸ਼ਿਤ ਹਨ।

ਦਿੱਲੀ ਦੇ ਅਲੀਪੁਰ ਵਿਚ 463, ਆਨੰਦ ਵਿਹਾਰ ਵਿਚ 454, ਅਸ਼ੋਕ ਵਿਹਾਰ ਵਿਚ 457, ਬਵਾਨਾ ਵਿਚ 457, ਮੁੰਡਕਾ ਵਿਚ 463, ਨਰੇਲਾ ਵਿਚ 453, ਓਖਲਾ ਫੇਜ਼-2 ਵਿਚ 407 ਅਤੇ ਪੰਜਾਬੀ ਬਾਗ ਵਿਚ 440 AQI ਹੈ।

ਇਹ ਵੀ ਪੜ੍ਹੋ : Aadhaar Card 'ਚ ਕਿੰਨੀ ਵਾਰ ਬਦਲ ਸਕਦੇ ਹਾਂ ਨਾਂ, ਪਤਾ ਤੇ ਡੇਟ ਆਫ ਬਰਥ? ਜਾਣੋ UIDAI ਦੀ ਕੀ ਹੈ ਤੈਅ ਸੀਮਾ

ਇਨ੍ਹਾਂ ਖੇਤਰਾਂ 'ਚ 500 ਪਾਰ ਹੋਇਆ ਸੀ AQI
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਦਿੱਲੀ ਦੇ ਪੰਜਾਬੀ ਬਾਗ, ਪੂਸਾ, ਰੋਹਿਣੀ, ਸ਼ਾਦੀਪੁਰ, ਸੋਨੀਆ ਵਿਹਾਰ, ਵਿਵੇਕ ਵਿਹਾਰ, ਵਜ਼ੀਰਪੁਰ, ਅਲੀਪੁਰ, ਆਨੰਦ ਵਿਹਾਰ, ਬਵਾਨਾ, ਜਹਾਂਗੀਰਪੁਰੀ, ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਨਰੇਲਾ, ਨਹਿਰੂ ਨਗਰ ਅਤੇ ਪ੍ਰਤਾਪਗੰਜ ਖੇਤਰਾਂ ਵਿਚ AQI ਪੱਧਰ 500 ਤੱਕ ਪਹੁੰਚ ਗਿਆ ਸੀ। ਵਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਯੂਨੀਵਰਸਿਟੀ ਅਤੇ ਜੇਐੱਨਯੂ ਨੇ ਆਨਲਾਈਨ ਕਲਾਸਾਂ ਦਾ ਐਲਾਨ ਕੀਤਾ ਹੈ।

ਕਿਵੇਂ ਰਹੇਗਾ ਬੁੱਧਵਾਰ ਨੂੰ ਮੌਸਮ?
IMD ਨੇ ਬੁੱਧਵਾਰ ਨੂੰ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 24 ਅਤੇ 12 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News