ਅਪ੍ਰੈਲ 2026 ਤੋਂ ਫਰਵਰੀ 2027 ਦਰਮਿਆਨ ਦੋ ਪੜਾਵਾਂ ’ਚ ਹੋਵੇਗੀ ਮਰਦਮਸ਼ੁਮਾਰੀ

Wednesday, Dec 03, 2025 - 08:39 AM (IST)

ਅਪ੍ਰੈਲ 2026 ਤੋਂ ਫਰਵਰੀ 2027 ਦਰਮਿਆਨ ਦੋ ਪੜਾਵਾਂ ’ਚ ਹੋਵੇਗੀ ਮਰਦਮਸ਼ੁਮਾਰੀ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਦੱਸਿਆ ਕਿ ‘ਮਰਦਮਸ਼ੁਮਾਰੀ 2027’ ਦੋ ਪੜਾਵਾਂ ’ਚ ਕੀਤੀ ਜਾਵੇਗੀ। ਪਹਿਲੇ ਪੜਾਅ ਦੀ ਮਰਦਮਸ਼ੁਮਾਰੀ ਅਪ੍ਰੈਲ ਤੇ ਸਤੰਬਰ 2026 ਦਰਮਿਆਨ, ਜਦੋਂਕਿ ਦੂਜੇ ਪੜਾਅ ਦੀ ਫਰਵਰੀ 2027 ’ਚ ਹੋਵੇਗੀ। ਕਾਂਗਰਸ ਦੇ ਸੰਸਦ ਮੈਂਬਰ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਸ ਕਵਾਇਦ ਦਾ ਵਰਣਨ ਕਰਦੇ ਹੋਏ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਕਿਹਾ ਕਿ ਮਰਦਮਸ਼ੁਮਾਰੀ ਦੋ ਪੜਾਵਾਂ ’ਚ ਕੀਤੀ ਜਾਵੇਗੀ।

ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਅਧੀਨ ਮਕਾਨ ਸੂਚੀਕਰਨ ਤੇ ਰਿਹਾਇਸ਼ ਗਿਣਤੀ ਅਤੇ ਉਸ ਤੋਂ ਬਾਅਦ ਦੂਜੇ ਪੜਾਅ ’ਚ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਆਬਾਦੀ ਦੀ ਗਿਣਤੀ ਫਰਵਰੀ, 2027 ’ਚ ਕੀਤੀ ਜਾਵੇਗੀ, ਜਿਸ ਦੀ ਸੰਦਰਭ ਮਿਤੀ 1 ਮਾਰਚ, 2027 ਦੀ ਅੱਧੀ ਰਾਤ ਹੋਵੇਗੀ। ਕੇਂਦਰ ਸ਼ਾਸਿਤ ਸੂੂਬੇ ਲੱਦਾਖ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ ਨਾਲ ਢਕੇ ਇਲਾਕਿਆਂ ਨੂੰ ਛੱਡ ਕੇ ਇਹ ਗਿਣਤੀ ਸਤੰਬਰ, 2026 ’ਚ ਕੀਤੀ ਜਾਵੇਗੀ, ਜਿਸ ਦੀ ਸੰਦਰਭ ਮਿਤੀ 1 ਅਕਤੂਬਰ, 2026 ਦੀ ਅੱਧੀ ਰਾਤ ਹੋਵੇਗੀ। ਮੰਤਰੀ ਨੇ ਦੱਸਿਆ ਕਿ ਮਰਦਮਸ਼ੁਮਾਰੀ ਦੀ ਹਰੇਕ ਕਵਾਇਦ ਤੋਂ ਪਹਿਲਾਂ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ, ਸੰਗਠਨਾਂ ਤੇ ਮਰਦਮਸ਼ੁਮਾਰੀ ਡਾਟਾ ਯੂਜ਼ਰਜ਼ ਤੋਂ ਮਿਲੀ ਜਾਣਕਾਰੀ ਤੇ ਸੁਝਾਵਾਂ ਦੇ ਆਧਾਰ ’ਤੇ ਮਰਦਮਸ਼ੁਮਾਰੀ ਨਾਲ ਸਬੰਧਤ ਪ੍ਰਸ਼ਨਾਵਲੀ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ।

ਪੜ੍ਹੋ ਇਹ ਵੀ - ਰੇਲ ਯਾਤਰੀਆਂ ਲਈ ਵੱਡੀ ਖੁਸ਼ਖਬਰੀ: ਹੁਣ ਚਲਦੀ Train ‘ਚ ਵੀ ਮਿਲੇਗਾ ATM!


author

rajwinder kaur

Content Editor

Related News