ਮਹਿਲਾਵਾਂ ਨਾਲ ਗਲਤ ਵਿਵਹਾਰ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ : ਸ਼ਿਵਰਾਜ

Thursday, Mar 08, 2018 - 03:27 PM (IST)

ਮਹਿਲਾਵਾਂ ਨਾਲ ਗਲਤ ਵਿਵਹਾਰ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ : ਸ਼ਿਵਰਾਜ

ਭੋਪਾਲ— 'ਅੰਤਰਰਾਸ਼ਟਰੀ ਮਹਿਲਾ ਦਿਵਸ' ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਮਹਿਲਾਵਾਂ ਨਾਲ ਗਲਤ ਵਿਵਹਾਰ ਕਰਨ ਵਾਲਿਆਂ ਨੂੰ ਸਭ ਦੇ ਸਾਹਮਣੇ ਫਾਂਸੀ ਦਿੱਤੀ ਜਾਵੇਗੀ। ਪ੍ਰੋਗਰਾਮ 'ਚ ਸੀ.ਐੈੱਮ. ਨੇ ਕਈ ਯੋਜਨਾਵਾਂ ਦੀ ਸ਼ੁਰੂਆਤ ਕਰਨ ਨਾਲ ਹੀ ਮਹਿਲਾਵਾਂ ਦੇ ਹਿੱਤ 'ਚ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ।


ਰਾਜਧਾਨੀ ਭੋਪਾਲ 'ਚ ਮਹਿਲਾ ਦਿਵਸ 'ਤੇ ਆਯੋਜਿਤ ਪ੍ਰੋਗਰਾਮ 'ਚ ਸੀ.ਐੱਮ. ਸ਼ਿਵਰਾਜ ਨੇ ਆਪਣੇ ਸੰਬੋਧਨ 'ਚ ਕਿਹਾ, ''ਮਹਿਲਾਵਾਂ ਲਈ ਸਿਰਫ ਇਕ ਦਿਨ ਹੀ ਕਿਉਂ? ਕੀ ਮਹਿਲਾਵਾਂ ਦੇ ਬਿਨਾਂ ਘਰ, ਦੇਸ਼ ਜਾਂ ਦੁਨੀਆ ਚਲਾਉਣਾ ਸੰਭਵ ਹੈ? ਨਹੀਂ? ਭਾਰਤ 'ਚ ਅਸੀਂ ਆਦਿਕਾਲ ਤੋਂ ਮਹਿਲਾਵਾਂ ਦੀ ਪੂਜਾ ਅਤੇ ਸੰਮਾਨ ਕਰਦੇ ਰਹੇ ਹਾਂ।'' ਸ਼ਿਵਰਾਜ ਨੇ ਕਿਹਾ ਕਿ ਅੱਜ ਮਹਿਲਾਵਾਂ ਬਹੁਤ ਤੋਂ ਮਹੱਤਵਪੂਰਨ ਅਹੁੱਦਿਆ 'ਤੇ ਹਨ।
ਮਹਿਲਾ ਸੁਰੱਖਿਆ ਦੇ ਮੁੱਦੇ 'ਤੇ ਸਖ਼ਤ ਸੰਦੇਸ਼ ਦਿੰਦੇ ਹੋਏ ਸ਼ਿਵਰਾਜ ਨੇ ਕਿਹਾ, ''ਮਹਿਲਾਵਾਂ ਨਾਲ ਗਲਤ ਵਿਵਹਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਦੇ ਸਾਹਮਣੇ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ।'' ਸੀ.ਐੈੱਮ. ਨੇ ਇਥੇ ਮਹਿਲਾਵਾਂ ਨਾਲ ਜੁੜੀਆਂ ਯੋਜਨਾਵਾਂ ਅਤੇ ਸਰਕਾਰ ਦੀ ਉਪਲੱਬਧੀਆਂ ਦੀ ਵੀ ਗਿਣਤੀ ਕੀਤੀ।


ਸੀ.ਐੈਮ. ਨੇ ਕਿਹਾ, ''ਮੈਂ ਮੁੱਖ ਮੰਤਰੀ ਮਹਿਲਾ ਕੋਸ਼ ਸਕੀਮ ਦੀ ਸਥਾਪਨਾ ਕੀਤੀ ਹੈ, ਜਿਸ ਦੀ ਮਦਦ ਨਾਲ 50 ਸਾਲ ਦੀ ਉਮਰ ਤੋਂ ਵਧ ਦੀ ਅਣਵਿਆਹੀ ਮਹਿਲਾਵਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਸ਼ਿਵਰਾਜ ਨੇ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੇ ਹਿੱਤ 'ਚ ਚਲਾਈ ਜਾ ਰਹੀਆਂ ਯੋਜਨਾਵਾਂ ਨੂੰ ਸਫਲ ਦੱਸਦੇ ਹੋਏ ਉਨ੍ਹਾਂ ਦਾ ਹਿੱਸਾ ਬਣਨ ਨੂੰ ਪ੍ਰੇਰਿਤ ਕੀਤਾ।


Related News