ਅਨੁਸੁਇਆ ਛੱਤੀਸਗੜ੍ਹ ਅਤੇ ਵਿਸ਼ਵਭੂਸ਼ਣ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨਿਯੁਕਤ

Tuesday, Jul 16, 2019 - 11:16 PM (IST)

ਅਨੁਸੁਇਆ ਛੱਤੀਸਗੜ੍ਹ ਅਤੇ ਵਿਸ਼ਵਭੂਸ਼ਣ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨਿਯੁਕਤ

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ 'ਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਅਨੁਸੁਇਆ ਓਇਕੇ ਰਾਜ ਸਭਾ ਦੀ ਸੰਸਦ ਰਹਿ ਚੁੱਕੀ ਹੈ। ਉਹ ਵਿਸ਼ਵ ਭੂਸ਼ਣ ਹਰਿਚੰਦਨ ਓਡੀਸ਼ਾ ਦੇ ਸਾਬਕਾ ਕਾਨੂੰਨ ਮੰਤਰੀ ਰਹਿ ਚੁੱਕੇ ਹਨ। 
ਇਸ ਤੋਂ ਪਹਿਲਾਂ ਬੀ.ਜੇ.ਪੀ. ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਲਰਾਜ ਮਿਸ਼ਰ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਅਤੇ ਦੇਵਵਰਤ ਆਚਾਰਯ ਨੂੰ ਗੁਜਰਾਤ ਦਾ ਰਾਜਪਾਲ ਬਣਾਇਆ ਗਿਆ ਸੀ।
ਵਿਸ਼ਵਭੂਸ਼ਣ ਹਰਿਚੰਦਨ ਆਂਧਰਾ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਈ.ਐੱਸ.ਐੱਲ.ਨਰਸਿਮਹਨ ਦੀ ਜਗ੍ਹਾਂ ਲੈਣਗੇ। ਉਹ ਯੂ.ਪੀ.ਏ. ਸਰਕਾਰ ਦੇ ਸਮੇਂ ਤੋਂ ਹੀ ਆਂਧਰਾ ਪ੍ਰਦੇਸ਼ ਦੇ ਰਾਜਪਾਲ ਸਨ। ਉਹ ਲਗਭਗ 10 ਸਾਲ ਤੱਕ ਇਸ ਅਹੁਦੇ 'ਤੇ ਰਹੇ।
ਇਨ੍ਹਾਂ ਸੂਬਿਆਂ 'ਚ ਖਤਮ ਹੋ ਰਿਹਾ ਰਾਜਪਾਲ ਦਾ ਕਾਰਜਕਾਲ
ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਨਵੇਂ ਰਾਜਪਾਲ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਆਉਣ ਵਾਲੇ ਸਮੇਂ 'ਚ ਕੁਝ ਹੋਰ ਸੂਬਿਆਂ 'ਚ ਨਵੇਂ ਸੂਬਿਆਂ 'ਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਹੋ ਸਕਦੀ ਹੈ, ਕਿਉਂਕਿ ਮੌਜੂਦਾ ਰਾਜਪਾਲਾਂ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ। ਗੋਆ ਦੀ ਰਾਜਪਾਲ ਮੂਦੁਲਾ ਸਿਨਹਾ ਦਾ 30 ਅਗਸਤ, ਕੇਰਲਾ ਦੇ ਰਾਜਪਾਲ ਜਸਟਿਸ ਪੀ ਸਦਾਸ਼ਿਵਮ ਚਾਰ ਸਤੰਬਰ, ਮਹਾਰਾਸ਼ਟਰ ਦੇ ਰਾਜਪਾਲ ਵਿਦਿਆਸਾਗਰ ਰਾਵ ਦਾ ਕਾਰਜਕਾਲ 29 ਅਗਸਤ ਨੂੰ ਖਤਮ ਹੋ ਰਿਹਾ ਹੈ।
ਨਾਗਾਲੈਂਡ ਦੇ ਰਾਜਪਾਲ ਪਦਮਨਾਥ ਬਾਲਾਕ੍ਰਿਸ਼ਣ ਆਚਾਰਯ 18 ਜੁਲਾਈ, ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਤਿੰਨ ਸਤੰਬਰ ਨੂੰ, ਉੱਥੇ ਹੀ ਤ੍ਰਿਪੁਰਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਦਾ ਕਾਰਜਕਾਲ 26 ਜੁਲਾਈ ਨੂੰ ਸਮਾਪਤ ਹੋਵੇਗਾ।
ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ 21 ਜੁਲਾਈ 2019, ਪੱਛਮੀ ਬੰਗਾਲ ਦੇ ਕੈਸ਼ਰੀਨਾਤ ਤ੍ਰਿਪੁਰਾ 23 ਜੁਲਾਈ 2019 ਨੂੰ ਰਿਟਾਇਰ ਹੋ ਰਹੇ ਹਨ। ਸੂਤਰ ਦੱਸ ਰਹੇ ਹਨ ਕਿ ਜ਼ਿਆਦਾਤਰ ਸੂਬਿਆਂ 'ਚ ਰਾਜਪਾਲਾਂ ਦੀ ਉਮਰ 70 ਤੋਂ 80 ਸਾਲ ਪਾਰ ਹੋ ਗਈ ਹੈ। ਅਜਿਹੇ 'ਚ ਦੋਬਾਰਾ ਮੌਕਾ ਮਿਲਣ ਦੀ ਸੰਭਾਵਨਾ ਨਹੀਂ ਹੈ। ਜਿਸ ਨਾਲ ਬੀ.ਜੇ.ਪੀ. ਆਪਣੇ ਸੀਨੀਆ ਨੇਤਾਵਾਂ ਨੂੰ ਰਾਜਪਾਲ ਬਣਾ ਸਕਦੀ ਹੈ।


author

satpal klair

Content Editor

Related News