ਦਿੱਲੀ ''ਚ ਪ੍ਰਦੂਸ਼ਣ ਨੂੰ ਘੱਟ ਕਰਨ ਆਈ ''Anti smog gun'', ਆਨੰਦ ਵਿਹਾਰ ''ਚ ਹੋਇਆ ਟਰਾਇਲ
Wednesday, Dec 20, 2017 - 05:41 PM (IST)

ਨਵੀਂ ਦਿੱਲੀ— ਦਿੱਲੀ 'ਚ ਸਭ ਤੋਂ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਹੈ ਅਤੇ ਸਮੱਸਿਆ ਤੋਂ ਲੜਨ ਲਈ ਦਿੱਲੀ ਸਰਕਾਰ ਨੇ ਅੱਜ Anti smog gun ਦੀ ਮਦਦ ਲੈਣ ਦੀ ਸੋਚੀ ਹੈ। ਜਿਸ ਦਾ ਟਰਾਇਲ ਪੂਰਵੀ ਦਿੱਲੀ ਦੇ ਸਭ ਤੋਂ ਪ੍ਰਦੂਸ਼ਿਤ ਇਲਾਕੇ ਆਨੰਦ ਵਿਹਾਰ ਆਈ.ਐਸ.ਬੀ.ਟੀ 'ਚ ਕੀਤਾ ਗਿਆ ਹੈ। ਇਸ ਦੇ ਬਾਅਦ ਇਸ ਦੀ ਵਰਤੋਂ ਡੀ.ਟੀ.ਯੂ ਅਤੇ ਹੋਰ ਪ੍ਰਦੂਸ਼ਿਤ ਇਲਾਕਿਆਂ 'ਚ ਸਮੋਗ ਹਟਾਉਣ ਲਈ ਕੀਤੀ ਜਾਵੇਗੀ।
ਇਸ ਤੋਂ ਪਹਿਲੇ 18 ਦਸੰਬਰ 2017 ਨੂੰ ਵਾਤਾਵਰਣ ਮੰਤਰੀ ਇਮਰਾਨ ਹੁਸੈਨ ਨੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਮਿਲ ਕੇ ਦਿੱਲੀ ਸਕੱਤਰੇਤ 'ਤੇ Anti smog gun ਦੀ ਵਰਤੋਂ ਕੀਤੀ ਸੀ। ਜ਼ਿਆਦਾ ਜਾਣਕਰੀ ਲਈ ਤੁਹਾਨੂੰ ਦੱਸ ਦਈਏ ਕਿ ਸਮੋਗ ਗਨ ਦੀ ਵਰਤੋਂ ਨੂੰ ਲੈ ਕੇ ਇਸ ਦੇ ਬਾਰਦੇ 'ਚ ਸਮਝਣ ਤੱਕ ਹੁਣ ਹੋਰ ਟਰਾਇਲ ਕੀਤੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਇਸ ਗਨ ਦੀ ਕੀਮਤ ਦੀ ਤਾਂ ਇਕ ਮਸ਼ੀਨ ਕਰੀਬ 20 ਲੱਖ ਰੁਪਏ ਤੱਕ ਦੀ ਹੈ।
ਐਂਟੀ ਸਮੋਗ ਗਨ ਇਕ ਅਜਿਹੀ ਵਿਸ਼ਾਲ ਡਿਵਾਇਸ ਹੈ ਜੋ ਇਕ ਵੱਡੇ ਵ੍ਹੀਕਲ 'ਤੇ ਇਕ ਵਾਟਰ ਟੈਂਕ ਨਾਲ ਜੁੜਿਆ ਹੁੰਦਾ ਹੈ। ਇਹ ਡਿਵਾਇਸ ਹਵਾ 'ਚ 50 ਮੀਟਰ ਉਪਰ ਤੱਕ ਪਾਣੀ ਦੀ ਬੌਛਾਰ ਛੱਡ ਸਕਦਾ ਹੈ। ਪਾਣੀ ਦੇ ਕਣ ਪ੍ਰਦੂਸ਼ਣ ਦੇ ਕਣਾਂ ਨਾਲ ਚਿਪਕ ਜਾਂਦੇ ਹਨ ਅਤੇ ਪਾਣੀ ਦੇ ਨਾਲ ਹੇਠਾਂ ਆ ਜਾਂਦੇ ਹਨ।
ਦਿੱਲੀ ਤੋਂ ਪਹਿਲੇ ਹਰਿਆਣਾ 'ਚ ਵੀ ਪਰਾਲੀ ਅਤੇ ਇੰਡਸਟਰੀ ਦੇ ਧੂੰਏ ਤੋਂ ਬਚਣ ਲਈ ਇਸ ਗਨ ਦੀ ਵਰਤੋਂ ਕੀਤੀ ਗਈ ਸੀ। ਜਦੋਂ ਆਨੰਦ ਵਿਹਾਰ 'ਚ ਅੱਜ ਸਵੇਰੇ ਜਦੋਂ ਐਂਟੀ ਸਮੋਗ ਕਨ ਦਾ ਜਦੋਂ ਟਰਾਇਲ ਕੀਤਾ ਜਾਵੇਗਾ। ਉਸ ਸਮੇਂ ਦਿੱਲੀ ਦੇ ਵਾਤਾਵਰਣ ਮੰਤਰੀ ਇਮਰਾਨ ਹੁਸੈਨ ਅਤੇ ਪ੍ਰਦੂਸ਼ਨ ਕੰਟਰੋਲ ਬੋਡਰ ਦੇ ਹੋਰ ਅਧਿਕਾਰੀ ਮੌਜੂਦ ਰਹਿਣਗੇ।