ਮਾਹੌਲ ਵਿਗਾੜਨ ਦੀ ਫਿਰਾਕ 'ਚ ਦੇਸ਼ ਵਿਰੋਧੀ ਤਾਕਤਾਂ, ਹਾਈ ਅਲਰਟ 'ਤੇ ਦਿੱਲੀ ਪੁਲਸ

Monday, Feb 05, 2024 - 12:54 PM (IST)

ਮਾਹੌਲ ਵਿਗਾੜਨ ਦੀ ਫਿਰਾਕ 'ਚ ਦੇਸ਼ ਵਿਰੋਧੀ ਤਾਕਤਾਂ, ਹਾਈ ਅਲਰਟ 'ਤੇ ਦਿੱਲੀ ਪੁਲਸ

ਨਵੀਂ ਦਿੱਲੀ- ਦਿੱਲੀ ਪੁਲਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ 'ਚ ਹਨ। ਇਸ ਲਈ ਦਿੱਲੀ ਪੁਲਸ ਵਲੋਂ ਸੋਸ਼ਲ ਮੀਡੀਆ ਤੋਂ ਲੈ ਕੇ ਧਾਰਮਿਕ ਥਾਵਾਂ 'ਤੇ ਹਰ ਪਾਸੇ ਹਾਈ ਅਲਰਟ ਜਾਰੀ ਕੀਤਾ ਹੈ। ਦਰਅਸਲ ਬਨਾਰਸ ਦੇ ਗਿਆਨਵਾਪੀ ਕੇਸ ਨੂੰ ਲੈ ਕੇ ਕੋਰਟ ਦੇ ਹੁਕਮ, ਮਥੁਰਾ 'ਚ ਕ੍ਰਿਸ਼ਨ ਜਨਮਭੂਮੀ ਨਾਲ ਲੱਗਦੇ ਸ਼ਾਹੀ ਈਦਗਾਹ ਨੂੰ ਲੈ ਕੇ ਵਿਵਾਦ ਅਤੇ ਦਿੱਲੀ ਦੇ ਮਹਿਰੌਲੀ 'ਚ ਅਖੁੰਦਜੀ ਮਸਜਿਦ ਨੂੰ ਢਾਹੇ ਜਾਣ ਮਗਰੋਂ ਦੇਸ਼ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰੱਚ ਰਹੀਆਂ ਹਨ। 

ਇਹ ਵੀ ਪੜ੍ਹੋ- CM ਕੇਜਰੀਵਾਲ ਤੋਂ ਬਾਅਦ ਆਤਿਸ਼ੀ 'ਤੇ ਕ੍ਰਾਈਮ ਬਰਾਂਚ ਦਾ ਐਕਸ਼ਨ, ਨੋਟਿਸ ਦੇਣ ਘਰ ਪਹੁੰਚੀ ਟੀਮ

ਇਨਪੁਟ ਮਿਲਣ ਮਗਰੋਂ ਦਿੱਲੀ ਵਿਚ ਸਾਰੇ ਸਾਈਬਰ ਯੂਨਿਟ, ਟਰੈਫਿਕ ਪੁਲਸ, ਪੀ. ਸੀ. ਆਰ. ਯੂਨਿਟ ਨੂੰ ਵਧੇਰੇ ਚੌਕਸੀ ਅਤੇ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖਣ ਨੂੰ ਕਿਹਾ ਹੈ। ਇੰਟੈਲੀਜੈਂਸ ਇਨਪੁਟ 'ਚ ਕਿਹਾ ਗਿਆ ਹੈ ਕਿ 31 ਜਨਵਰੀ ਨੂੰ ਕੋਰਟ ਨੇ ਸ਼ਰਧਾਲੂਆਂ ਨੂੰ ਗਿਆਨਵਾਪੀ ਮਸਜਿਦ 'ਚ ਵਿਆਸ ਦਾ ਤਹਿਖ਼ਾਨਾ ਦੇ ਅੰਦਰ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਹੈ। ਸ਼ਾਹੀ ਈਦਗਾਹ ਮਸਜਿਦ ਨਾਲ ਜੁੜਿਆ ਵਿਵਾਦ ਵੀ ਵੱਧ ਰਿਹਾ ਹੈ। 

ਇਹ ਵੀ ਪੜ੍ਹੋ- ਦਿੱਲੀ ਸਰਕਾਰ ਦੇ ਵਿਕਾਸ ਕੰਮ ਰੁਕਣਗੇ ਨਹੀਂ, ਭਾਵੇਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ: CM ਕੇਜਰੀਵਾਲ

ਇਨਪੁਟ 'ਚ ਕਿਹਾ ਗਿਆ ਹੈ ਕਿ ਤਮਾਮ ਸਿਆਸੀ ਅਤੇ ਧਾਰਮਿਕ ਪ੍ਰਤੀਕਿਰਿਆਵਾਂ ਦਰਮਿਆਨ ਸੋਸ਼ਲ ਮੀਡੀਆ ਜ਼ਰੀਏ ਆਮ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹਾ ਖ਼ਦਸ਼ਾ ਹੈ ਕਿ ਸ਼ਰਾਰਤੀ ਅਨਸਰ ਧਾਰਮਿਕ ਸਥਾਨਾਂ 'ਤੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਇੰਟੈਲੀਜੈਂਸ ਵਲੋਂ ਹਿਦਾਇਤ ਦਿੱਤੀ ਗਈ ਹੈ ਕਿ ਤਮਾਮ ਧਾਰਮਿਕ ਸੰਗਠਨਾਂ ਅਤੇ ਸੰਵੇਦਨਸ਼ੀਲ ਇਲਾਕਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਣ ਲਈ ਅਲਰਟ ਮੋਡ 'ਤੇ ਰਹੋ।

ਇਹ ਵੀ ਪੜ੍ਹੋ- ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ; 5 ਲਾਸ਼ਾਂ ਬਰਾਮਦ, ਬਚਾਅ ਕੰਮ 'ਚ ਲੱਗੀ NDRF

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News