ਓਡੀਸ਼ਾ 'ਚ ਵਾਪਰਿਆ ਇਕ ਹੋਰ ਦਰਦਨਾਕ ਹਾਦਸਾ, ਮਾਲਗੱਡੀ ਹੇਠਾਂ ਆਉਣ ਨਾਲ 6 ਲੋਕਾਂ ਦੀ ਮੌਤ
Thursday, Jun 08, 2023 - 09:09 AM (IST)
ਭੁਵਨੇਸ਼ਵਰ (ਭਾਸ਼ਾ): ਓਡੀਸ਼ਾ ਦੇ ਜਾਜਪੁਰ ਕਿਓਂਝਰ ਰੋਡ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਨੂੰ ਇਕ ਮਾਲਗੱਡੀ ਹੇਠਾਂ ਆਉਣ ਨਾਲ ਘੱਟੋ-ਘੱਟ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਜ਼ਦੂਰਾਂ ਨੇ ਭਾਰੀ ਬਾਰਿਸ਼ ਤੋਂ ਬਚਣ ਲਈ ਖੜ੍ਹੀ ਹੋਈ ਮਾਲਗੱਡੀ ਹੇਠਾਂ ਆਸਰਾ ਲਿਆ ਸੀ ਕਿ ਅਚਾਨਕ ਬਿਨਾ ਇੰਜਨ ਦੇ ਮਾਲਗੱਡੀ ਚੱਲ ਪਈ ਤੇ ਮਜ਼ਦੂਰਾਂ ਨੂੰ ਉਸ ਥੱਲਿਓਂ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 2 IAS ਤੇ 5 PCS ਅਧਿਕਾਰੀਆਂ ਦਾ ਹੋਇਆ Transfer, ਪੜ੍ਹੋ ਸੂਚੀ
ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਕੁੱਝ ਮਜ਼ਦੂਰ ਰੇਲ ਪਟੜੀ 'ਤੇ ਕੰਮ ਕਰ ਰਹੇ ਸਨ ਕਿ ਅਚਾਨਕ ਹਨੇਰੀ ਚੱਲੀ। ਉਹ ਹਨੇਰੀ ਤੋਂ ਬਚਨ ਲਈ ਨਾਲ ਦੀ ਪਟੜੀ 'ਤੇ ਖੜ੍ਹੀ ਮਾਲਗੱਡੀ ਹੇਠਾਂ ਚਲੇ ਗਏ, ਜਿਸ ਵਿਚ ਇੰਜਨ ਵੀ ਨਹੀਂ ਸੀ ਲੱਗਿਆ। ਬਦਕਿਮਸਤੀ ਨਾਲ ਉਹ ਚੱਲ ਪਈ ਜਿਸ ਕਾਰਨ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - WTC ਫ਼ਾਈਨਲ 'ਤੇ ਮੀਂਹ ਤੋਂ ਵੀ ਵੱਡਾ ਖ਼ਤਰਾ, ਇਹ ਲੋਕ ਖੇਡ 'ਚ ਪਾ ਸਕਦੇ ਨੇ ਅੜਿੱਕਾ
ਜ਼ਖ਼ਮੀਆਂ ਨੂੰ ਕੱਟਕ ਦੇ ਐੱਸ.ਸੀ.ਬੀ.ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਈਸਟ ਕੋਸਟ ਰੇਲਵੇ ਨੇ ਇਕ ਬਿਆਨ ਵਿਚ ਕਿਹਾ, "ਰੇਲਵੇ ਦੇ ਕੰਮ ਲਈ ਇਕ ਠੇਕੇਦਾਰ ਵੱਲੋਂ ਰੱਖੇ ਗਏ ਠੇਕਾ ਮਜ਼ਦੂਰਾਂ ਨੇ ਜਾਜਪੁਰ ਕਿਉਂਝਰ ਰੋਡ (ਸਟੇਸ਼ਨ) ਨੇੜੇ ਹਨੇਰੀ ਹਨੇਰੀ ਤੇ ਬਾਰਿਸ਼ ਤੋਂ ਬਚਣ ਲਈ ਖੜ੍ਹੇ ਡੱਬੇ ਹੇਠਾਂ ਆਸਰਾ ਲਿਆ। ਹਨੇਰੀ ਕਾਰਨ ਬਿਨਾ ਇੰਜਨ ਦੇ ਖੜ੍ਹੇ ਡੱਬੇ ਚੱਲਣ ਲੱਗ ਪਏ ਤੇ ਇਹ ਹਾਦਸਾ ਵਾਪਰਿਆ।" ਇਹ ਘਟਨਾ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਵਾਪਰੇ ਭਿਆਨਕ ਹਾਦਸੇ ਤੋਂ 5 ਦਿਨ ਬਾਅਦ ਵਾਪਰੀ ਹੈ ਜਿਸ ਵਿਚ 288 ਲੋਕਾਂ ਦੀ ਮੌਤ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।