ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ
Thursday, May 15, 2025 - 09:51 AM (IST)

ਨੈਸ਼ਨਲ ਡੈਸਕ- ਆਪਰੇਸ਼ਨ ਸਿੰਦੂਰ ਤਹਿਤ ਭਾਰਤ ਦੀ ਪਾਕਿਸਤਾਨ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਮਾਹੌਲ ਮਗਰੋਂ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਸਭ ਕੁਝ ਹਾਲੇ ਠੀਕ ਨਹੀਂ ਹੈ ਤੇ ਭਾਰਤ ਪਾਕਿਸਤਾਨ ਨੂੰ ਦੁਬਾਰਾ ਅਜਿਹੀ ਕੋਈ ਵੀ ਕੋਝੀ ਹਰਕਤ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦਾ।
ਇਸੇ ਦੌਰਾਨ ਭਾਰਤ ਦੀ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਨੇ ਐਮਾਜ਼ਾਨ ਇੰਡੀਆ ਅਤੇ ਫਲਿਪਕਾਰਟ ਸਮੇਤ ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ ਨੂੰ ਪਾਕਿਸਤਾਨ ਦੇ ਰਾਸ਼ਟਰੀ ਝੰਡਿਆਂ ਅਤੇ ਇਸ ਨਾਲ ਸਬੰਧਿਤ ਸਮਾਨ ਨੂੰ ਵੇਚਣ ਲਈ ਨੋਟਿਸ ਜਾਰੀ ਕੀਤੇ ਹਨ। ਇਹ ਕਾਰਵਾਈ "ਆਪ੍ਰੇਸ਼ਨ ਸਿੰਦੂਰ" ਦੇ ਅਧੀਨ ਸ਼ੁਰੂ ਕੀਤੀ ਗਈ ਇਕ ਸਰਕਾਰੀ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਭਾਰਤੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਰਾਸ਼ਟਰੀ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ।
ਇਸ ਮਾਮਲੇ 'ਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਐਕਸ ਅਕਾਊਂਟ 'ਤੇ ਇਕ ਪੋਸਟ ਜਾਰੀ ਕਰ ਕੇ ਕਿਹਾ ਕਿ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਐਮਾਜ਼ਾਨ ਇੰਡੀਆ, ਫਲਿਪਕਾਰਟ, ਯੂਬਾਏਇੰਡੀਆ, ਫਲੈਗ ਕੰਪਨੀ ਤੇ ਫਲੈਗ ਕਾਰਪੋਰੇਸ਼ਨ ਨੂੰ ਪਾਕਿਸਤਾਨੀ ਝੰਡੇ ਤੇ ਇਸ ਨਾਲ ਸਬੰਧਿਤ ਹੋਰ ਸਾਮਾਨ ਨਾ ਵੇਚਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਇਨ੍ਹਾਂ ਈ-ਕਾਮਰਸ ਕੰਪਨੀਆਂ ਨੂੰ ਤੁਰੰਤ ਪਾਕਿਸਤਾਨੀ ਝੰਡੇ ਤੇ ਹੋਰ ਉਤਪਾਦ ਹਟਾਉਣ ਦੇ ਆਦੇਸ਼ ਦਿੱਤੇ ਜਾਂਦੇ ਹਨ।
The CCPA has issued notices to @amazonIN, @Flipkart, @UbuyIndia, @Etsy, The Flag Company and The Flag Corporation over the sale of Pakistani flags and related merchandise. Such insensitivity will not be tolerated.
E-commerce platforms are hereby directed to immediately remove all… pic.twitter.com/03Q4FOxwCX
— Pralhad Joshi (@JoshiPralhad) May 14, 2025
ਕਾਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (CAIT) ਨੇ ਸਰਕਾਰ ਨੂੰ ਇਨ੍ਹਾਂ ਪਲੇਟਫਾਰਮਾਂ 'ਤੇ ਪਾਕਿਸਤਾਨੀ ਝੰਡਿਆਂ ਅਤੇ ਹੋਰ ਪਾਕਿਸਤਾਨੀ ਸਮਾਨ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਵੀ ਅਪੀਲ ਕੀਤੀ ਹੈ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅਜਿਹੀ ਵਿਕਰੀ ਰਾਸ਼ਟਰੀ ਏਕਤਾ ਅਤੇ ਭਾਵਨਾ ਨੂੰ ਕਮਜ਼ੋਰ ਕਰ ਸਕਦੀ ਹੈ।
ਇਹ ਵੀ ਪੜ੍ਹੋ- ਓ ਹੋ, ਐਨੇ ਨਿਕੰਮੇ... ? ਪਾਕਿਸਤਾਨ ਨੇ ਭਾਰਤ 'ਤੇ ਕੀਤੇ 15 ਲੱਖ ਸਾਈਬਰ ਅਟੈਕ, ਵਿੱਚੋਂ 14,99,850 ਹੋ ਗਏ ਫੇਲ੍ਹ
ਪਾਕਿਸਤਾਨੀ ਝੰਡਿਆਂ ਦੀ ਆਨਲਾਈਨ ਵਿਕਰੀ ਦੇ ਜਵਾਬ ਵਿੱਚ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਕਾਰਕੁੰਨਾਂ ਨੇ ਨਾਗਪੁਰ ਵਿੱਚ ਇੱਕ ਐਮਾਜ਼ਾਨ ਦਫਤਰ ਵਿੱਚ ਭੰਨਤੋੜ ਕੀਤੀ ਤੇ ਪਾਕਿਸਤਾਨੀ ਸਮਾਨ ਦੀ ਤੇ ਇੱਕ ਕਿਤਾਬ ਦਾ ਵੀ ਵਿਰੋਧ ਕੀਤਾ, ਜਿਸ ਬਾਰੇ ਉਨ੍ਹਾਂ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਸੀ.ਸੀ.ਪੀ.ਏ. ਨੇ ਈ-ਕਾਮਰਸ ਕੰਪਨੀਆਂ ਨੂੰ ਪਾਕਿਸਤਾਨੀ ਝੰਡਿਆਂ ਅਤੇ ਸੰਬੰਧਿਤ ਉਤਪਾਦਾਂ ਦੀਆਂ ਸਾਰੀਆਂ ਸੂਚੀਆਂ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਜੋ ਕਿ ਘਰੇਲੂ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਰਾਸ਼ਟਰੀ ਚਿੰਨ੍ਹਾਂ ਅਤੇ ਅੰਤਰਰਾਸ਼ਟਰੀ ਸਬੰਧਾਂ ਸੰਬੰਧੀ ਸੰਵੇਦਨਸ਼ੀਲਤਾਵਾਂ ਦੀ ਮਹੱਤਤਾ ਨੂੰ ਮਜ਼ਬੂਤ ਕਰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e