ਲੋਕ ਸਭਾ ਚੋਣਾਂ 2019 : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇਕ ਹੋਰ ਸੂਚੀ

Saturday, Apr 13, 2019 - 07:58 PM (IST)

ਲੋਕ ਸਭਾ ਚੋਣਾਂ 2019 : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇਕ ਹੋਰ ਸੂਚੀ

ਨਵੀਂ ਦਿੱਲੀ— ਕਾਂਗਰਸ ਨੇ ਲੋਕ ਸਭਾ ਚੋਣ ਲਈ ਸ਼ਨੀਵਾਰ ਨੂੰ 18 ਉਮੀਦਵਾਰਾਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਨੇ ਇਸ ਸੂਚੀ 'ਚ ਉੱਤਰ ਪ੍ਰਦੇਸ਼ ਤੋਂ 9 ਹਰਿਆਣਾ ਤੋਂ 6 ਤੇ ਮੱਧ ਪ੍ਰਦੇਸ਼ ਤੋਂ 3 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਪਾਰਟੀ ਨੇ ਫਿਲਹਾਲ ਉੱਤਰ ਪ੍ਰਦੇਸ਼ ਦੀ ਹਾਈ ਪ੍ਰੋਫਾਇਲ ਸੀਟ ਵਾਰਾਣਸੀ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਟੱਕਰ ਦੇ ਸਕਦੀ ਹਨ।

ਹਰਿਆਣਾ 'ਚ ਅੰਬਾਲਾ ਤੋਂ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ, ਸਿਰਸਾ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ, ਰੋਹਤਕ ਤੋਂ ਦੀਪੇਂਦਰ ਹੁੱਡਾ, ਭਿਵਾੜੀ-ਮਹਿੰਦਰਗੜ੍ਹ ਤੋਂ ਸ਼ਰੂਤੀ ਚੌਧਰੀ, ਗੁੜਗਾਓ ਤੋਂ ਕੈਪਟਨ ਅਜੇ ਸਿੰਘ ਯਾਦਵ ਤੇ ਫਰੀਦਾਬਾਦ ਤੋਂ ਲਲਿਤ ਨਾਗਰ ਨੂੰ ਟਿਕਟ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ 'ਚ ਅੰਬੇਡਕਰਨਗਰ ਤੋਂ ਉਮੇਦ ਸਿੰਘ ਨਿਸ਼ਾਦ, ਗੌਂਡਾ ਤੋਂ ਕ੍ਰਿਸ਼ਣ ਪਟੇਲ, ਬਸਤੀ ਤੋਂ ਰਾਜਕਿਸ਼ੋਰ ਸਿੰਘ, ਸਲੇਮਪੁਰ ਤੋਂ ਰਾਜੇਸ਼ ਮਿਸ਼ਰਾ, ਜੌਨਪੁਰ ਤੋਂ ਦੇਵਵਰਤ ਮਿਸ਼ਰਾ, ਗਾਜੀਪੁਰ ਤੋਂ ਅਜੀਤ ਕੁਮਾਰ ਕੁਸ਼ਵਾਹ, ਚੰਦੌਲੀ ਤੋਂ ਸ਼ਿਵ ਕੰਨਿਆ ਕੁਸ਼ਵਾਹ ਤੇ ਅਦੋਹੀ ਤੋਂ ਰਮਾਕਾਂਤ ਯਾਦਵ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੋਹਨਲਾਲਗੰਜ ਤੋਂ ਰਮਾਸ਼ੰਕਰ ਭਾਰਗਵ ਦੇ ਸਥਾਨ 'ਤੇ ਹੁਣ ਆਰ.ਕੇ. ਚੌਧਰੀ ਨੂੰ ਟਿਕਟ ਦਿੱਤਾ ਗਿਆ ਹੈ।


author

Inder Prajapati

Content Editor

Related News