ਵਿੱਤ ਮੰਤਰੀ ਵਲੋਂ ਐਲਾਨੇ ਆਰਥਿਕ ਪੈਕੇਜ ਇਕ ਹੋਰ ਧੋਖਾ ਹੈ : ਰਾਹੁਲ ਗਾਂਧੀ

Tuesday, Jun 29, 2021 - 01:08 PM (IST)

ਵਿੱਤ ਮੰਤਰੀ ਵਲੋਂ ਐਲਾਨੇ ਆਰਥਿਕ ਪੈਕੇਜ ਇਕ ਹੋਰ ਧੋਖਾ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1.1 ਲੱਖ ਕਰੋੜ ਰੁਪਏ ਦੇ ਕ੍ਰੈਡਿਟ ਗਾਰੰਟੀ ਯੋਜਨਾ ਸਮੇਤ ਕਈ ਕਦਮਾਂ ਦਾ ਐਲਾਨ ਕੀਤੇ ਜਾਣ ਨੂੰ ਲੈ ਕੇ 'ਇਕ ਹੋਰ ਧੋਖਾ' ਕਰਾਰ ਦਿੱਤਾ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਆਰਥਿਕ ਪੈਕੇਜ ਨਾਲ ਕੋਈ ਪਰਿਵਾਰ ਆਪਣੇ ਰਹਿਣ, ਖਾਣ, ਦਵਾਈ ਅਤੇ ਬੱਚੇ ਦੇ ਸਕੂਲ ਦਾ ਖਰਚ ਵਹਿਨ ਨਹੀਂ ਕਰ ਸਕਦਾ। ਉਨ੍ਹਾਂ ਨੇ ਟਵੀਟ ਕੀਤਾ,''ਵਿੱਤ ਮੰਤਰੀ ਦੇ ਆਰਥਿਕ ਪੈਕੇਜ ਨਾਲ ਕੋਈ ਪਰਿਵਾਰ ਆਪਣੇ ਰਹਿਣ-ਖਾਣ-ਦਵਾਈ-ਬੱਚੇ ਦੀ ਸਕੂਲ ਫ਼ੀਸ ਦਾ ਖਰਚ ਵਹਿਨ ਨਹੀਂ ਕਰ ਸਕਦਾ। ਪੈਕੇਜ ਨਹੀਂ, ਇਕ ਹੋਰ ਢਕੋਸਲਾ!'' 

PunjabKesari

ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ,''ਕੁਝ ਬੁਨਿਆਦੀ ਸੱਚਾਈ, ਕੋਈ ਬੈਂਕਰ ਕਰਜ਼ ਦੇ ਬੋਝ ਹੇਠ ਕਾਰੋਬਾਰ ਨੂੰ ਕਰਜ਼ਾ ਨਹੀਂ ਦੇਵੇਗਾ। ਕਰਜ਼ ਦੇ ਬੋਝ ਨਾਲ ਦਬੇ ਜਾਂ ਨਕਦੀ ਦੀ ਕਿਲੱਤ ਦਾ ਸਾਹਮਣਾ ਕਰ ਰਹੇ ਕਾਰੋਬਾਰ ਹੁਣ ਹੋਰ ਵੱਧ ਕਰਜ਼ ਨਹੀਂ ਚਾਹੁੰਦੇ। ਉਨ੍ਹਾਂ ਨੂੰ ਕਰਜ਼ ਤੋਂ ਵੱਖ ਪੂੰਜੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਉਸ ਸਥਿਤੀ 'ਚ ਮੰਗ ਨਾਲ ਅਰਥਵਿਵਸਥਾ 'ਚ ਗਤੀ ਨਹੀਂ ਆਏਗੀ, ਜਿੱਥੇ ਨੌਕਰੀਆਂ ਖ਼ਤਮ ਹੋ ਗਈਆਂ ਹੋਣ ਅਤੇ ਆਮਦਨ ਘੱਟ ਹੋਈ ਹੋਵੇ। ਇਸ ਸੰਕਟ ਦਾ ਇਕ ਹੱਲ ਇਹ ਹੈ ਕਿ ਲੋਕਾਂ ਦੇ ਹੱਥ 'ਚ ਪੈਸੇ ਦਿੱਤੇ ਜਾਣ, ਖਾਸ ਕਰ ਕੇ ਗਰੀਬਾਂ ਅਤੇ ਮੱਧਮ ਵਰਗ ਦੀ ਮਦਦ ਕੀਤੀ ਜਾਵੇ।'' ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਗਤੀ ਦੇਣ ਦੇ ਇਰਾਦੇ ਨਾਲ ਸਿਹਤ ਖੇਤਰ 'ਚ ਬੁਨਿਆਦੀ ਢਾਂਚੇ 'ਚ ਸੁਧਾਰ ਲਈ 1.1 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਯੋਜਨਾ ਸਮੇਤ ਕਈ ਐਲਾਨ ਕੀਤੇ ਹਨ।


author

DIsha

Content Editor

Related News