ਰਾਹੁਲ ਗਾਂਧੀ ਪੰਜਾਬ ''ਚ ਜੋ ਮਰਜੀ ਕਰਨ, ਹਰਿਆਣਾ ''ਚ ਦਾਖ਼ਲ ਨਹੀਂ ਹੋਣ ਦੇਵਾਂਗੇ: ਵਿਜ

10/04/2020 1:14:23 PM

ਹਰਿਆਣਾ— ਪੰਜਾਬ ਕਾਂਗਰਸ ਵਲੋਂ ਖੇਤੀ ਕਾਨੂੰਨ ਵਿਰੁੱਧ ਕੇਂਦਰ ਸਰਕਾਰ ਨੂੰ ਕੋਸਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਉਤਰੇ ਹਨ। ਰਾਹੁਲ ਪੰਜਾਬ ਵਿਚ 3 ਦਿਨਾਂ ਟਰੈਕਟਰ ਰੈਲੀਆਂ ਕੱਢਣਗੇ। ਓਧਰ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਰਾਹੁਲ ਦੇ ਪੰਜਾਬ ਦੌਰੇ 'ਤੇ ਕਿਹਾ ਕਿ ਉਹ ਪੰਜਾਬ 'ਚ ਜੋ ਮਰਜੀ ਕਰਨ ਪਰ ਹਰਿਆਣਾ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਵਿਜ ਨੇ ਕਿਹਾ ਕਿ ਇਹ ਵਿਰੋਧ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਅੱਜ ਪੰਜਾਬ ਆਉਣਗੇ 'ਰਾਹੁਲ ਗਾਂਧੀ', ਖੇਤੀ ਕਾਨੂੰਨ ਖ਼ਿਲਾਫ਼ ਕੱਢਣਗੇ ਟਰੈਕਟਰ ਰੈਲੀ

ਵਿਜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਦੋ ਵਾਰ ਭੀੜ ਇਕੱਠਾ ਕਰ ਕੇ ਹਰਿਆਣਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਕਰਨ ਦਿੱਤਾ ਗਿਆ। ਹੁਣ ਵੀ ਹਰਿਆਣਾ ਵਿਚ ਦਾਖ਼ਲ ਨਹੀਂ ਹੋਣ ਦੇਵਾਂਗੇ। ਕਾਨੂੰਨ ਸਾਰਿਆਂ ਲਈ ਇਕ ਹੈ, ਅਜਿਹਾ ਨਹੀਂ ਹੈ ਕਿ ਆਮ ਆਦਮੀ ਲਈ ਕਾਨੂੰਨ ਵੱਖ ਹੈ ਅਤੇ ਰਾਹੁਲ ਲਈ ਵੱਖ ਹੈ। ਵਿਜ ਮੁਤਾਬਕ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਅਤੇ 100 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਦੇ। 

ਇਹ ਵੀ ਪੜ੍ਹੋ: ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਮੋਗਾ ਪੁੱਜੇ  ਨਵਜੋਤ ਸਿੰਘ ਸਿੱਧੂ

ਹਾਲਾਂਕਿ ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਖ਼ੁਦ ਆਉਣਾ ਚਾਹੁੰਦੇ ਹਨ ਤਾਂ ਹਜ਼ਾਰ ਵਾਰ ਆਉਣ, ਇਸ 'ਤੇ ਕੋਈ ਇਤਰਾਜ਼ ਨਹੀਂ। ਜੇਕਰ ਉਹ ਪੰਜਾਬ ਤੋਂ ਰੈਲੀਆਂ ਜਾਂ ਜਲੂਸ ਜ਼ਰੀਏ ਹਰਿਆਣਾ ਦਾ ਦਾਖ਼ਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ। ਖੇਤੀ ਕਾਨੂੰਨ ਦੇ ਪੱਖ 'ਚ ਬੋਲਦਿਆਂ ਵਿਜ ਨੇ ਕਿਹਾ ਕਿ ਹਿੰਦੁਸਤਾਨ 1947 ਵਿਚ ਆਜ਼ਾਦ ਹੋਇਆ ਸੀ ਅਤੇ ਕਿਸਾਨ ਹੁਣ 2020 ਵਿਚ ਆਜ਼ਾਦੀ ਮਿਲੀ ਹੈ। ਕਿਸਾਨ ਹੁਣ ਆਜ਼ਾਦ ਹਨ, ਉਹ ਫ਼ਸਲ ਹਿੰਦੁਸਤਾਨ 'ਚ ਕਿਤੇ ਵੀ ਵੇਚ ਸਕਦਾ ਹੈ, ਜਿਸ ਨੂੰ ਕਿਸਾਨ ਸਮਝ ਚੁੱਕੇ ਹਨ। 

ਇਹ ਵੀ ਪੜ੍ਹੋ:  ਸੈਂਕੜੇ ਕਿਸਾਨਾਂ ਨੇ ਘੇਰਿਆ ਪਟਿਆਲਾ-ਚੰਡੀਗੜ੍ਹ ਟੋਲ ਪਲਾਜ਼ਾ

ਦੱਸਣਯੋਗ ਹੈ ਕਿ ਸੰਸਦ 'ਚ ਪਾਸ ਹੋਏ ਤਿੰਨ ਖੇਤੀ ਬਿੱਲਾਂ ਨੂੰ ਰਾਸ਼ਟਰਪਤੀ ਕੋਵਿੰਦ ਵਲੋਂ ਹਾਲ ਹੀ 'ਚ ਮਨਜ਼ੂਰੀ ਦਿੱਤੀ ਗਈ ਹੈ। ਇਹ ਬਿੱਲ ਸਰਕਾਰ ਵਲੋਂ ਜੂਨ ਵਿਚ ਜਾਰੀ ਕੀਤੇ ਗਏ ਆਰਡੀਨੈਂਸਾਂ ਦੀ ਥਾਂ ਲੈਣਗੇ। ਇਹ ਤਿੰਨ ਬਿੱਲ ਹਨ— ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰਮੋਸ਼ਨ ਤੇ ਸਹੂਲਤ) ਬਿੱਲ 2020, ਕੀਮਤ ਭਰੋਸਾ ਕਰਾਰ ਤੇ ਖੇਤੀ ਸੇਵਾਵਾਂ ਬਿੱਲ 2020 ((ਸਸ਼ਕਤੀਕਰਨ ਤੇ ਸੁਰੱਖਿਆ), ਜ਼ਰੂਰੀ ਵਸਤਾਂ (ਸੋਧ) ਬਿੱਲ 2020 ਹਨ।


Tanu

Content Editor

Related News