ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ, ਦੇਸ਼ ਵਿਰੋਧੀਆਂ ਦਾ ਨਾਸ਼ ਹੋਵੇ: ਅਨਿਲ ਵਿਜ
Monday, Feb 15, 2021 - 02:15 PM (IST)
ਹਰਿਆਣਾ— ਹਰਿਆਣਾ ’ਚ ਭਾਜਪਾ ਸਰਕਾਰ ’ਚ ਸਿਹਤ ਮੰਤਰੀ ਅਨਿਲ ਵਿਜ ਨੇ ਪੌਣ-ਪਾਣੀ ਵਰਕਰ ਦਿਸ਼ਾ ਰਵੀ ਮਾਮਲੇ ਵਿਚ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ, ਉਸ ਦਾ ਨਾਸ਼ ਕਰ ਦੇਣਾ ਚਾਹੀਦਾ ਹੈ। ਵਿਜ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ ਵਿਚ ਹੋਵੇ, ਉਸ ਦਾ ਨਾਸ਼ ਕਰ ਦੇਣਾ ਚਾਹੀਦਾ ਹੈ, ਫਿਰ ਚਾਹੇ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।
ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਦੋਸ਼ ਵਿਚ 22 ਸਾਲਾ ਪੌਣ-ਪਾਣੀ ਵਰਕਰ ਦਿਸ਼ਾ ਰਵੀ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੋਸ਼ ਲਾਇਆ ਹੈ ਕਿ ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਰਵੀ ਅਤੇ ਹੋਰਨਾਂ ਨੇ ਖਾਲਿਸਤਾਨ-ਸਮਰਥਕ ਸਮੂਹ ‘ਪੋਇਟਿਕ ਜਸਟਿਸ ਫਾਊਂਡੇਸ਼ਨ’ ਨਾਲ ਮਿਲੀਭਗਤ ਕੀਤੀ। ਦਿਸ਼ਾ ਰਵੀ ਬੇਂਗਲੁਰੂ ਦੇ ਇਕ ਪ੍ਰਾਈਵੇਟ ਕਾਲਜ ਤੋਂ ਬੀ. ਬੀ. ਏ. ਦੀ ਡਿਗਰੀ ਧਾਰਕ ਹੈ ਅਤੇ ਉਹ ‘ਫ੍ਰਾਈਡੇਜ ਫਾਰ ਫਿਊਚਰ ਇੰਡੀਆ’ ਨਾਮੀ ਸੰਗਠਨ ਦੀ ਸੰਸਥਾਪਕ ਮੈਂਬਰ ਵੀ ਹੈ।
ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ 'ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ
ਕਿਸਾਨ ਅੰਦੋਲਨ ਨੇ ਸਮਰਥਨ ਵਿਚ ਸਵੀਡਨ ਦੀ ਵਾਤਾਵਰਨ ਕਾਰਕੁੰਨ ਗਰੇਟਾ ਥਨਬਰਗ ਨੇ ਟਵੀਟ ਕੀਤਾ ਸੀ। ਟਵੀਟ ’ਚ ਅੰਦੋਲਨ ਕਿਵੇਂ ਕਰਨਾ ਹੈ, ਇਸ ਦੀ ਜਾਣਕਾਰੀ ਵਾਲਾ ਟੂਲਕਿੱਟ ਸਾਂਝਾ ਕੀਤਾ ਸੀ। ਟੂਲਕਿੱਟ ਵਿਚ ਕਿਸਾਨ ਅੰਦੋਲਨ ਨੂੰ ਵਧਾਉਣ ਲਈ ਹਰ ਜ਼ਰੂਰੀ ਕਦਮ ਬਾਰੇ ਦੱਸਿਆ ਗਿਆ ਹੈ। ਟਵੀਟ ’ਚ ਕਿਹੜਾ ਹੈਸ਼ਟੈਗ ਲਾਉਣਾ ਹੈ, ਕੀ ਕਰਨਾ ਹੈ, ਕਿਵੇਂ ਬਚਣਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ