ਸਕੂਲ ਬੱਸ ਖੁੰਝਣ ਤੋਂ ਨਿਰਾਸ਼ ਵਿਦਿਆਰਥੀ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ

Tuesday, Nov 23, 2021 - 12:37 PM (IST)

ਸਕੂਲ ਬੱਸ ਖੁੰਝਣ ਤੋਂ ਨਿਰਾਸ਼ ਵਿਦਿਆਰਥੀ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ

ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਪਿੰਡ ’ਚ ਆਪਣੀ ਸਕੂਲ ਬੱਸ ਖੁੰਝ ਜਾਣ ਤੋਂ ਨਿਰਾਸ਼ 9ਵੀਂ ਜਮਾਤ ਦੇ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੈਤੂਲ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਪੁਲਸ ਚੌਕੀ ਘੋੜਾਡੋਂਗਰੀ ਦੇ ਨੇੜੇ ਪਿੰਡ ਆਮਡੋਹ ’ਚ ਸੋਮਵਾਰ ਨੂੰ ਵਾਪਰੀ। ਘੋੜਾਡੋਂਗਰੀ ਪੁਲਸ ਚੌਕੀ ਇੰਚਾਰਜ ਰਵੀ ਸ਼ਾਕਯ ਨੇ ਮੰਗਲਵਾਰ ਨੂੰ ਦੱਸਿਆ,‘‘14 ਸਾਲ ਦਾ ਰਾਹੁਲ ਸਰਦਾਰ ਜਮਾਤ 9ਵੀਂ ਦਾ ਵਿਦਿਆਰਥੀ ਸੀ। ਸੋਮਵਾਰ ਨੂੰ ਇਹ ਸਕੂਲ ਜਾਣ ਲਈ ਘਰੋਂ ਨਿਕਲ ਕੇ ਸੜਕ ’ਤੇ ਪਹੁੰਚਿਆ ਪਰ ਉਸ ਦੀ ਬੱਸ ਖੁੰਝ ਗਈ। ਉਹ ਰੋਂਦੇ ਹੋਏ ਘਰ ਆਇਆ ਅਤੇ ਉਸ ਨੇ ਘਰ ਦੇ ਪਿੱਛੇ ਅੰਬ ਦੇ ਦਰਖੱਤ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।’’

ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ’ਚ 543 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਰਾਹੁਲ ਦੇ ਚਾਚਾ ਕਨਿਕ ਸਰਦਾਰ ਅਨੁਸਾਰ ਰਾਹੁਲ ਰੋਜ਼ਾਨਾ ਸਕੂਲ ਜਾਂਦਾ ਸੀ, ਉਹ ਕਦੇ ਸਕੂਲ ’ਚ ਗੈਰ-ਹਾਜ਼ਰ ਨਹੀਂ ਰਹਿੰਦਾ ਸੀ। ਬੱਸ ਖੁੰਝ ਜਾਣ ਕਾਰਨ ਸਕੂਲ ਨਾ ਜਾਣ ਸਕਣ ਤੋਂ ਉਹ ਦੁਖ਼ੀ ਸੀ ਅਤੇ ਇਸੇ ਕਾਰਨ ਉਸ ਨੇ ਅੰਬ ਦੇ ਦਰੱਖਤ ਨਾਲ ਫਾਹਾ ਲੈ ਲਿਆ। ਕਨਿਕ ਸਰਦਾਰ ਨੇ ਕਿਹਾ,‘‘ਰਾਹੁਲ ਪੜ੍ਹਾਈ ’ਚ ਇੰਨਾ ਹੁਸ਼ਿਆਰ ਸੀ ਕਿ ਉਸ ਨੂੰ ਹਰ ਵਿਸ਼ੇ ’ਚ ਪੂਰੇ ਅੰਦ ਮਿਲਦੇ ਸਨ। ਪੜ੍ਹਾਈ ਦੇ ਪ੍ਰਤੀ ਉਸ ਦੀ ਲਗਨ ਜ਼ਿਆਦਾ ਸੀ। ਉਹ ਹਰ ਦਿਨ ਸਕੂਲ ਜਾਂਦਾ ਸੀ ਪਰ ਸੋਮਵਾਰ ਨੂੰ ਸਕੂਲ ਬੱਸ ਖੁੰਝਣ ਕਾਰਨ ਉਹ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਘਰ ਦੇ ਪਿੱਛੇ ਅੰਬ ਦੇ ਦਰਖੱਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News