ਆਂਧਰਾ ਪ੍ਰਦੇਸ਼ ਦੇ ਉਦਯੋਗ ਅਤੇ ਵਣਜ ਮੰਤਰੀ ਗੌਤਮ ਰੈੱਡੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

Monday, Feb 21, 2022 - 12:40 PM (IST)

ਆਂਧਰਾ ਪ੍ਰਦੇਸ਼ ਦੇ ਉਦਯੋਗ ਅਤੇ ਵਣਜ ਮੰਤਰੀ ਗੌਤਮ ਰੈੱਡੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਹੈਦਰਾਬਾਦ (ਵਾਰਤਾ)- ਆਂਧਰਾ ਪ੍ਰਦੇਸ਼ ਦੇ ਸੂਚਨਾ ਤਕਨਾਲੋਜੀ, ਉਦਯੋਗ ਅਤੇ ਵਣਜ ਮੰਤਰੀ ਮੇਕਾਪਤੀ ਗੌਤਮ ਰੈੱਡੀ ਦਾ ਸੋਮਵਾਰ ਨੂੰ ਇੱਥੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 50 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਪਤਨੀ, ਪੁੱਤਰ ਅਤੇ ਇਕ ਧੀ ਹੈ। ਅਪੋਲੋ ਹਸਪਤਾਲ ਵਲੋਂ ਸੋਮਵਾਰ ਸਵੇਰੇ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੰਤਰੀ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਐਮਰਜੈਂਸੀ ਸਥਿਤੀ 'ਚ ਇੱਥੇ ਲਿਆਂਦਾ ਗਿਆ। ਦੱਸਿਆ ਗਿਆ ਹੈ ਕਿ ਉਹ ਘਰ ਅਚਾਨਕ ਡਿੱਗ ਗਏ ਸਨ। ਉਹ ਸਵੇਰੇ 7.45 ਵਜੇ ਸਾਡੇ ਈ.ਆਰ. ਪਹੁੰਚੇ ਅਤੇ ਸਾਹ ਨਹੀਂ ਲੈ ਰਹੇ ਸਨ। 

ਉਨ੍ਹਾਂ ਨੂੰ ਆਈ.ਸੀ.ਯੂ. 'ਚ ਉੱਨਤ ਕਾਰਡੀਅਰਕ ਲਾਈਫ਼ ਸਪੋਰਟ ਪ੍ਰਦਾਨ ਕੀਤਾ ਗਿਆ। ਐਮਰਜੈਂਸੀ ਡਾਕਟਰੀ ਟੀਮ ਅਤੇ ਕਾਰਡੀਓਲਾਜਿਸਟ ਅਤੇ ਕ੍ਰਿਟੀਕਲ ਕੇਅਰ ਡਾਕਟਰਾਂ ਸਮੇਤ ਮਾਹਿਰਾਂ ਨੇ ਉਨ੍ਹਾਂ ਦੀ ਦੇਖਭਾਲ ਕੀਤੀ। ਕਰੀਬ 90 ਮਿੰਟ ਸੀ.ਪੀ.ਆਰ. ਕੀਤਾ ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਨੇਲੋਰ ਜ਼ਿਲ੍ਹੇ ਦੇ ਆਤਮਕੁਰ ਵਿਧਾਨ ਸਭਾ ਖੇਤਰ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਰੈੱਡ 2014 'ਚ ਵੀ ਇਸੇ ਸੀਟ 'ਚ ਚੁਣੇ ਗਏ ਸਨ।


author

DIsha

Content Editor

Related News