ਅੰਮ੍ਰਿਤਸਰ ਦੇ ਪਰਿਵਾਰ ਵਲੋਂ 39 ਦਿਨ ਦੀ ਅਬਾਬਤ ਕੌਰ ਦੀ ਕਿਡਨੀ ਦਾਨ, PM ਮੋਦੀ ਨੇ ਮਾਪਿਆਂ ਦੀ ਕੀਤੀ ਤਾਰੀਫ਼

03/26/2023 3:51:29 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ 'ਮਨ ਕੀ ਬਾਤ' ਜ਼ਰੀਏ ਅੰਗਦਾਨ ਕਰਨ ਦੀ ਗੱਲ ਕੀਤੀ। ਉਨ੍ਹਾਂ ਅੰਗਦਾਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਜਿਹੇ ਪਰਿਵਾਰ ਨਾਲ ਗੱਲ ਕੀਤੀ, ਜਿਨ੍ਹਾਂ ਨੇ ਆਪਣੀ ਨੰਨ੍ਹੀ ਧੀ ਦੀ ਮੌਤ ਮਗਰੋਂ ਅੰਗਦਾਨ ਕੀਤਾ। ਇਹ ਪਰਿਵਾਰ ਅੰਮ੍ਰਿਤਸਰ ਤੋਂ ਹੈ, ਜਿਨ੍ਹਾਂ ਨੇ 39 ਦਿਨ ਦੀ ਬੱਚੀ ਅਬਾਬਤ ਕੌਰ ਦੀ ਕਿਡਨੀ ਦਾਨ ਕਰ ਕੇ ਉਦਾਹਰਣ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਅਬਾਬਤ ਕੌਰ ਦੇ ਮਾਤਾ-ਪਿਤਾ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। 

ਇਹ ਵੀ ਪੜ੍ਹੋ- PM ਮੋਦੀ ਨੇ 'ਮਨ ਕੀ ਬਾਤ' 'ਚ ਅੰਗਦਾਨ ਕਰਨ ਵਾਲਿਆਂ ਦੀ ਕੀਤੀ ਸ਼ਲਾਘਾ, 10 ਸਾਲਾਂ 'ਚ ਵਧੀ ਗਿਣਤੀ

PunjabKesari

39 ਦਿਨ ਦੀ ਉਮਰ ਵਿਚ ਕਿਡਨੀ ਦਾਨ ਕਰਨ ਵਾਲੀ ਅਬਾਬਤ ਦੇ ਪਿਤਾ ਸੁਖਬੀਰ ਤੇ ਮਾਤਾ ਸੁਪ੍ਰੀਤ ਨੇ ਦੱਸਿਆ ਕਿ ਬੱਚੀ ਦੇ ਪੈਦਾ ਹੁੰਦੇ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਦਿਮਾਗ ਵਿਚ ਨਾੜੀਆਂ ਦਾ ਅਜਿਗਾ ਗੁੱਛਾ ਬਣਿਆ ਹੋਇਆ ਹੈ, ਜਿਸ ਦੀ ਵਜ੍ਹਾ ਕਰ ਕੇ ਉਸ ਦੇ ਦਿਲ ਦਾ ਆਕਾਰ ਵੱਡਾ ਹੋ ਰਿਹਾ ਹੈ। ਮਾਪਿਆਂ ਨੇ ਦੱਸਿਆ ਕਿ ਪਹਿਲਾਂ 24 ਦਿਨ ਤਾਂ ਬਹੁਤ ਠੀਕ ਰਿਹਾ, ਬੱਚੀ ਬਿਲਕੁਲ ਨਾਰਮਲ ਰਹੀ। ਅਚਾਨਕ ਉਸ ਦੇ ਦਿਲ ਨੇ ਇਕ ਦਮ ਕੰਮ ਕਰਨਾ ਬੰਦ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਥੇ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਪਰ ਉਸ ਨੂੰ ਕੀ ਦਿੱਕਤ ਆਈ, ਇਹ ਸਮਝਣ ਵਿਚ ਸਮਾਂ ਲੱਗਾ। ਉਨ੍ਹਾਂ ਦੱਸਿਆ ਕਿ PGI ਚੰਡੀਗੜ੍ਹ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੀ 6 ਮਹੀਨੇ ਦੀ ਹੁੰਦੀ ਹੈ ਤਾਂ ਆਪ੍ਰੇਸ਼ਨ ਕਰ ਸਕਦੇ ਸੀ। 

ਇਹ ਵੀ ਪੜ੍ਹੋ- ISRO ਦੀ ਪੁਲਾੜ 'ਚ ਵੱਡੀ ਪੁਲਾਂਘ, 36 ਸੈਟੇਲਾਈਟਾਂ ਨਾਲ ਸਭ ਤੋਂ ਵੱਡਾ LVM3-M3 ਰਾਕੇਟ ਕੀਤਾ ਲਾਂਚ

PunjabKesari

39 ਦਿਨ ਦੀ ਹੋਣ 'ਤੇ ਉਸ ਨੂੰ ਦੁਬਾਰਾ ਦਿਲ ਦਾ ਦੌਰਾ ਪਿਆ ਤਾਂ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਸੁਖਬੀਰ ਅਤੇ ਉਨ੍ਹਾਂ ਦੀ ਪਤਨੀ ਸੁਪ੍ਰੀਤ ਨੇ ਬੱਚੀ ਦੇ ਅੰਗਦਾਨ ਦਾ ਫ਼ੈਸਲਾ ਕੀਤਾ, ਤਾਂ ਕਿ ਕਿਸੇ ਹੋਰ ਦੀ ਜ਼ਿੰਦਗੀ ਰੌਸ਼ਨ ਹੋ ਸਕੇ। ਡਾਕਟਰਾਂ ਨੇ ਕਿਹਾ ਕਿ ਇੰਨੇ ਛੋਟੇ ਬੱਚੇ ਦੀ ਸਿਰਫ਼ ਕਿਡਨੀ ਦਾਨ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰ ਕੇ ਉਸ ਦੀ ਕਿਡਨੀ ਦਾਨ ਕੀਤੀ। ਅਬਾਬਤ ਕੌਰ ਦੇ ਮਾਤਾ-ਪਿਤਾ ਨਾਲ ਗੱਲ ਕਰਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਕਈ ਲੋਕਾਂ ਲਈ ਪ੍ਰੇਰਨਾਦਾਇਕ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੇ ਇਸ ਕਦਮ ਨਾਲ ਕਿਸੇ ਨੂੰ ਨਵੀਂ ਜ਼ਿੰਦਗੀ ਮਿਲੀ। ਤੁਹਾਡੀ ਧੀ ਮਨੁੱਖਤਾ ਦੀ ਅਮਰ ਗਾਥਾ ਦੀ ਅਮਰ ਯਾਤਰੀ ਬਣ ਗਈ ਹੈ। ਇਸ ਨੇਕ ਕੰਮ ਲਈ ਮੈਂ ਤੁਹਾਡਾ, ਤੁਹਾਡੇ ਪਰਿਵਾਰ ਦੀ ਸ਼ਲਾਘਾ ਕਰਦਾ ਹਾਂ।

ਇਹ ਵੀ ਪੜ੍ਹੋ- ਕੱਟੜਾ-ਸ਼੍ਰੀਨਗਰ ਰੇਲ ਮਾਰਗ ’ਤੇ ਬਣਿਆ ਦੇਸ਼ ਦਾ ਪਹਿਲਾ ਕੇਬਲ ਆਧਾਰਿਤ 'ਅੰਜੀ ਬ੍ਰਿਜ'


Tanu

Content Editor

Related News