ਅਮਰ ਸਿੰਘ ਦੇ ਦਿਹਾਂਤ 'ਤੇ ਅਮਿਤਾਭ ਬੱਚਨ ਦੀ ਆਈ ਪ੍ਰਤੀਕਿਰਿਆ, ਕੀਤਾ ਇਹ ਟਵੀਟ
Sunday, Aug 02, 2020 - 12:18 PM (IST)
ਨੈਸ਼ਨਲ ਡੈਸਕ— ਰਾਜ ਸਭਾ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਰਹੇ ਅਮਰ ਸਿੰਘ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। 64 ਸਾਲ ਦੀ ਉਮਰ ਵਿਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ 'ਤੇ ਜਿੱਥੇ ਸਿਆਸੀ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਸੋਗ ਜ਼ਾਹਰ ਕਰਦੇ ਹੋਏ ਸਿਰ ਝੁਕਾਏ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ।
ਕੋਰੋਨਾ ਵਾਇਰਸ ਮਹਾਮਾਰੀ ਤੋਂ ਪੀੜਤ ਅਮਿਤਾਭ ਬੱਚਨ ਮੁੰਬਈ ਦੇ ਇਕ ਹਸਪਤਾਲ ਵਿਚ ਭਰਤੀ ਅਮਿਤਾਭ ਬੱਚਨ ਨੇ ਟਵਿੱਟਰ ਹੈਂਡਲ 'ਤੇ ਆਪਣੀ ਸਿਰ ਝੁਕਾਏ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੇ ਨਾਲ ਕੁਝ ਲਿਖਿਆ ਨਹੀਂ ਹੈ। ਪਰ ਯੂਜ਼ਰਸ ਨੂੰ ਲੱਗ ਰਿਹਾ ਹੈ ਕਿ ਅਮਿਤਾਭ ਦਾ ਸਿਰ ਝੁਕਾਏ ਹੋਏ ਇਹ ਪੋਸਟ ਅਮਰ ਸਿੰਘ ਲਈ ਹੀ ਹੈ। ਇਸ ਤੋਂ ਬਾਅਦ ਅਮਿਤਾਭ ਨੇ ਆਪਣੇ ਬਲਾਗ 'ਤੇ ਅਮਰ ਸਿੰਘ ਬਾਰੇ ਲਿਖਿਆ- ਸੋਗ ਗ੍ਰਸਤ, ਸਿਰ ਝੁੱਕਿਆ, ਪ੍ਰਾਰਥਨਾਵਾਂ ਸਿਰਫ ਰਹੀ, ਨੇੜੇ ਪ੍ਰਾਣ, ਸੰਬੰਧ ਨੇੜੇ, ਉਹ ਆਤਮਾ ਨਹੀਂ ਰਹੀ!
ਦੱਸ ਦੇਈਏ ਕਿ ਦਿੱਗਜ ਨੇਤਾ ਅਤੇ ਆਪਣੇ ਸਮੇਂ ਵਿਚ ਬਾਲੀਵੁੱਡ ਇੰਡਸਟਰੀ ਵਿਚ ਚੰਗੀ ਪਹਿਚਾਣ ਰੱਖਣ ਵਾਲੇ ਅਮਰ ਸਿੰਘ, ਅਮਿਤਾਭ ਬੱਚਨ ਦੇ ਕਰੀਬੀ ਦੋਸਤ ਰਹੇ ਸਨ। ਇਸੇ ਸਾਲ ਮਾਰਚ ਮਹੀਨੇ ਵਿਚ ਆਪਣੀ ਕਿਡਨੀ ਨਾਲ ਜੁੜੀ ਬੀਮਾਰੀ ਦੀ ਵਜ੍ਹਾ ਤੋਂ ਸਿੰਗਾਪੁਰ ਦੇ ਵੱਡੇ ਹਸਪਤਾਲ ਵਿਚ ਸਰਜਰੀ ਕਰਵਾਈ ਸੀ। ਅਮਰ ਸਿੰਘ ਨੂੰ 2010 ਵਿਚ ਸਮਾਜਵਾਦੀ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ।