ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ''ਚ ਕਰਨਗੇ ਰੈਲੀ, ਲੋਕ ਸਭਾ ਚੋਣ ਮੁਹਿੰਮ ਦੀ ਦਿਸ਼ਾ ਤੈਅ ਹੋਣ ਦੀ ਸੰਭਾਵਨਾ

Wednesday, Nov 29, 2023 - 11:39 AM (IST)

ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ''ਚ ਕਰਨਗੇ ਰੈਲੀ, ਲੋਕ ਸਭਾ ਚੋਣ ਮੁਹਿੰਮ ਦੀ ਦਿਸ਼ਾ ਤੈਅ ਹੋਣ ਦੀ ਸੰਭਾਵਨਾ

ਕੋਲਕਾਤਾ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਇੱਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ ਅਤੇ ਇਹ ਰੈਲੀ 2024 ਦੀਆਂ ਲੋਕ ਸਭਾ ਚੋਣਾਂ ਲਈ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਪ੍ਰਚਾਰ ਦੀ ਦਿਸ਼ਾ ਤੈਅ ਹੋਣ ਦੀ ਸੰਭਾਵਨਾ ਹੈ। ਸ਼ਾਹ ਅੱਜ ਯਾਨੀ ਬੁੱਧਵਾਰ ਨੂੰ ਦੁਪਹਿਰ ਬਾਅਦ ਪੱਛਮੀ ਬੰਗਾਲ ਦਾ ਤੂਫ਼ਾਨੀ ਦੌਰਾ ਸ਼ੁਰੂ ਕਰਨਗੇ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਪੁਸ਼ਟੀ ਕੀਤੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰੈਲੀ ਤੋਂ ਬਾਅਦ ਅੱਜ ਸ਼ਾਮ ਨੂੰ ਰਾਜ ਤੋਂ ਰਵਾਨਾ ਹੋ ਜਾਣਗੇ। ਮਜੂਮਦਾਰ ਨੇ ਮੰਗਲਵਾਰ ਨੂੰ ਅਪ੍ਰੈਲ ਵਿਚ ਇਕ ਰੈਲੀ ਦੌਰਾਨ ਪ੍ਰਗਟਾਈਆਂ ਭਾਵਨਾਵਾਂ ਨੂੰ ਗੂੰਜਦਿਆਂ ਕਿਹਾ ਸੀ,“ਅਮਿਤ ਸ਼ਾਹ ਜੀ ਅਗਲੇ ਸਾਲ ਬੰਗਾਲ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤਿਆਰ ਕਰ ਸਕਦੇ ਹਨ।” ਉਸ ਸਮੇਂ ਸ਼ਾਹ ਨੇ ਸੂਬੇ ਤੋਂ 35 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਸੀ। 

ਇਹ ਵੀ ਪੜ੍ਹੋ : ਸੁਰੰਗ 'ਚ ਜਿੱਤ ਗਈ ਜ਼ਿੰਦਗੀ : ਮਸ਼ੀਨਾਂ ਹੋਈਆਂ ਨਾਕਾਮ ਤਾਂ ਰੈਟ ਮਾਈਨਰਜ਼ ਨੇ ਹੱਥਾਂ ਨਾਲ ਖੋਦ ਦਿੱਤਾ ਪਹਾੜ

ਭਾਜਪਾ ਨੇ 2019 ਦੀਆਂ ਸੰਸਦੀ ਚੋਣਾਂ 'ਚ ਪੱਛਮੀ ਬੰਗਾਲ 'ਚ 42 ਚੋਣ ਖੇਤਰਾਂ 'ਚੋਂ 18 ਸੀਟਾਂ ਹਾਸਲ ਕੀਤੀਆਂ। ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ ਸ਼ਾਹ ਦੀ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਭਾਜਪਾ ਨੂੰ ਸਕਾਰਾਤਮਕ ਨਤੀਜੇ ਨਹੀਂ ਮਿਲਣਗੇ। ਤ੍ਰਿਣਮੂਲ ਕਾਂਗਰਸ ਦੇ ਨੇਤਾ ਕੁਨਾਲ ਘੋਸ਼ ਨੇ ਕਿਹਾ,“ਭਾਜਪਾ ਨੇ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਚੋਣ ਮੁਹਿੰਮ ਚਲਾਈ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਵਾਰ ਵੀ ਇਸ ਦਾ ਕੋਈ ਅਸਰ ਨਹੀਂ ਹੋਵੇਗਾ।'' ਤ੍ਰਿਣਮੂਲ ਕਾਂਗਰਸ ਨੇ ਸ਼ਾਹ ਦੇ ਦੌਰੇ ਦਾ ਮਜ਼ਾਕ ਉਡਾਉਂਦੇ ਹੋਏ ਪੂਰੇ ਸ਼ਹਿਰ ਵਿਚ ਪੋਸਟਰ ਲਗਾਏ ਹਨ। ਇਸ ਤੋਂ ਇਲਾਵਾ, ਪਾਰਟੀ ਦੇ ਯੂਥ ਵਿੰਗ ਨੇ 51,000 ਪੱਤਰ ਭੇਜਣ ਦੀ ਯੋਜਨਾ ਬਣਾਈ ਹੈ, ਜਿਸ 'ਚ ਨੌਕਰੀਆਂ ਦੀ ਮੰਗ ਕੀਤੀ ਜਾਵੇਗੀ ਅਤੇ ਰਾਜ ਲਈ ਕੇਂਦਰ ਵਲੋਂ ਪੈਸੇ ਰੋਕੇ ਜਾਣ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪੱਤਰ ਸ਼ਾਹ ਦੇ ਨਵੀਂ ਦਿੱਲੀ ਸਥਿਤ ਰਿਹਾਇਸ਼ੀ ਪੱਤੇ 'ਤੇ ਭੇਜੇ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News