NCR ''ਤੇ ਬੋਲੇ ਅਮਿਤ ਸ਼ਾਹ- ਸ਼ਹੀਦ ਹੋਏ ਨੌਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ

Sunday, Feb 17, 2019 - 09:34 PM (IST)

NCR ''ਤੇ ਬੋਲੇ ਅਮਿਤ ਸ਼ਾਹ- ਸ਼ਹੀਦ ਹੋਏ ਨੌਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ

ਲਖੀਮਪੁਰ(ਭਾਸ਼ਾ)-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ ਕਿਉਂਕਿ ਕੇਂਦਰ ਵਿਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ।
ਐਤਵਾਰ ਇਥੇ ਭਾਰਤੀ ਜਨਤਾ ਯੁਵਾ ਮੋਰਚਾ ਦੀ ਇਕ ਰੈਲੀ ਵਿਚ ਸ਼ਾਹ ਨੇ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਉਹੋ ਜਿਹਾ ਕੋਈ ਕੰਮ ਨਹੀਂ ਕਰੇਗੀ ਜਿਸ ਤਰ੍ਹਾਂ ਦਾ ਸਾਬਕਾ ਕਾਂਗਰਸ ਸਰਕਾਰ ਕਰਦੀ ਸੀ। ਇਹ ਬੁਜ਼ਦਿਲਾਨਾ ਕਾਰਵਾਈ ਪਾਕਿਸਤਾਨੀ ਅੱਤਵਾਦੀਆਂ ਨੇ ਕੀਤੀ ਹੈ।
ਸ਼ਾਹ ਨੇ ਦਾਅਵਾ ਕੀਤਾ ਕਿ ਸਭ ਕੌਮਾਂਤਰੀ ਆਗੂਆਂ ਨਾਲੋਂ ਮੋਦੀ ਕੋਲ ਅੱਤਵਾਦ ਨਾਲ ਲੜਨ ਲਈ ਵਾਧੂ ਇੱਛਾ ਸ਼ਕਤੀ ਹੈ।


Related News