ਅਭਿਸ਼ੇਕ ਅਤੇ ਤ੍ਰਿਣਮੂਲ ਵਰਕਰਾਂ 'ਤੇ ਹੋਏ ਹਮਲਿਆਂ ਦੇ ਪਿੱਛੇ ਅਮਿਤ ਸ਼ਾਹ ਦਾ ਹੱਥ : ਮਮਤਾ ਬੈਨਰਜੀ

08/09/2021 1:26:28 PM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਤੀਜੇ ਅਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਪਾਰਟੀ ਵਰਕਰਾਂ 'ਤੇ ਤ੍ਰਿਪੁਰਾ 'ਚ ਹਾਲ 'ਚ ਕੀਤੇ ਗਏ ਹਮਲਿਆਂ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਅੱਗੇ ਝੁਕਣ ਵਾਲੀ ਨਹੀਂ। ਅਭਿਸ਼ੇਕ ਬੈਨਰਜੀ ਅਤੇ ਤ੍ਰਿਣਮੂਲ ਕਂਗਰਸ ਦੇ ਵਿਦਿਆਰਥੀ ਵਰਕਰਾਂ 'ਤੇ ਭਾਜਪਾ ਸ਼ਾਸਿਤ ਤ੍ਰਿਪੁਰਾ 'ਚ ਵੱਖ-ਵੱਖ ਥਾਂਵਾਂ 'ਤੇ ਹੋਏ ਹਮਲੇ ਦੇ ਕੁਝ ਦਿਨ ਬਾਅਦ ਮਮਤਾ ਨੇ ਇਹ ਬਿਆਨ ਦਿੱਤਾ।

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਤ੍ਰਿਪੁਰਾ 'ਚ 2023 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪਾਰਟੀ ਰਾਜ 'ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਲੱਗੀ ਹੈ। ਸਰਕਾਰੀ ਹਸਪਤਾਲ ਐੱਸ.ਐੱਸ.ਕੇ.ਐੱਮ. 'ਚ ਜ਼ਖਮੀ ਤ੍ਰਿਣਮੂਲ ਵਰਕਰਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ,''ਤ੍ਰਿਪੁਰਾ, ਆਸਾਮ, ਉੱਤਰ ਪ੍ਰਦੇਸ਼ ਅਤੇ ਜਿੱਥੇ ਵੀ ਭਾਜਪਾ ਸੱਤਾ 'ਚ ਹੈ, ਉੱਥੇ ਉਹ ਅਰਾਜਕ ਸਰਕਾਰ ਚੱਲਾ ਰਹੀ ਹੈ। ਅਸੀਂ ਅਭਿਸ਼ੇਕ ਅਤੇ ਸਾਡੇ ਪਾਰਟੀ ਵਰਕਰਾਂ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ।'' ਉਨ੍ਹਾਂ ਕਿਹਾ,''ਕੇਂਦਰੀ ਗ੍ਰਹਿ ਮੰਤਰੀ ਦੀ ਮਦਦ ਦੇ ਬਿਨਾਂ ਅਜਿਹੇ ਹਮਲਿਆਂ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਹਮਲਿਆਂ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ, ਜਿਨ੍ਹਾਂ ਨੂੰ ਤ੍ਰਿਪੁਰਾ ਪੁਲਸ ਦੀ ਮੌਜੂਦਗੀ 'ਚ ਅੰਜਾਮ ਦਿੱਤਾ ਗਿਆ ਅਤੇ ਉਹ ਮੂਕ ਦਰਸ਼ਕ ਬਣੀ ਹੋਈ ਸੀ। ਤ੍ਰਿਪੁਰਾ ਦੇ ਮੁੱਖ ਮੰਤਰੀ 'ਚ ਅਜਿਹੇ ਹਮਲਿਆਂ ਦੇ ਨਿਰਦੇਸ਼ ਦੇਣ ਦੀ ਹਿੰਮਤ ਨਹੀਂ ਹੈ।''

ਇਹ ਵੀ ਪੜ੍ਹੋ : ਕਸ਼ਮੀਰ ਦੀ ਪਵਿੱਤਰ ਭੂਮੀ ਤੋਂ ਅੱਤਵਾਦ ਨੂੰ ਜੜ੍ਹ ਤੋਂ ਉਖਾੜ ਸੁੱਟਾਂਗੇ : ਮਨੋਜ ਸਿਨਹਾ


DIsha

Content Editor

Related News