ਅਮਿਤ ਸ਼ਾਹ ਨੇ ਰਾਹੁਲ ਗਾਂਧੀ ''ਤੇ ਸਾਧਿਆ ਨਿਸ਼ਾਨਾ

07/12/2018 4:42:56 PM

ਨਵੀਂ ਦਿੱਲੀ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਜੋ ਮੇਰੇ ਤੋਂ 4 ਸਾਲ ਦਾ ਹਿਸਾਬ ਮੰਗ ਰਹੇ ਹਨ, ਉਹ ਪਹਿਲਾਂ ਸਾਨੂੰ 4 ਪੀੜ੍ਹੀਆਂ ਦਾ ਹਿਸਾਬ ਦੇਣ। ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਕੀ ਦਿੱਤਾ ਹੈ। ਰਾਹੁਲ ਗਾਂਧੀ 'ਤੇ ਹਮਲਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਬਾਬਾ ਕੰਨ ਖੋਲ੍ਹ ਕੇ ਸੁਣ ਲਿਓ ਤੁਸੀਂ ਜੋ 4 ਪੀੜ੍ਹੀਆਂ 'ਚ ਨਹੀਂ ਕਰ ਸਕੇ, ਉਹ ਅਸੀਂ 4 ਸਾਲ 'ਚ ਕਰਕੇ ਦਿਖਾਇਆ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ 'ਚ ਕੈਬਨਿਟ ਦਾ ਹਰ ਮੰਤਰੀ ਆਪਣੇ-ਆਪ ਨੂੰ ਪ੍ਰਧਾਨ ਮੰਤਰੀ ਸਮਝਦਾ ਸੀ ਅਤੇ ਪ੍ਰਧਾਨ ਮੰਤਰੀ ਨੂੰ ਕੋਈ ਪ੍ਰਧਾਨ ਮੰਤਰੀ ਨਹੀਂ ਸਮਝਦਾ ਸੀ। ਅਮਿਤ ਸ਼ਾਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਬਾਬਾ ਕੀ ਤੁਹਾਡੀਆਂ 4 ਪੀੜ੍ਹੀਆਂ ਨੇ ਸਿਰਫ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ।


Related News